ਲੜਕੀ ਦੇ ਲੱਗੀਆਂ ਗੰਭੀਰ ਸੱਟਾਂ
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

ਅਣਪਛਾਤੇ ਵਿਅਕਤੀਆਂ ਵੱਲੋਂ ਘਰ ‘ਚ ਦਾਖਲ ਹੋ ਕੇ ਲੜਕੀ ਤੇ ਕੀਤਾ ਹਮਲਾ
ਲੜਕੀ ਦੇ ਲੱਗੀਆਂ ਗੰਭੀਰ ਸੱਟਾਂ
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਦੀ ਘਟਨਾ । ਜਿਥੇ ਘਰ ਵਿਚ ਇਕੱਲੀ ਲੜਕੀ ਨੂੰ ਵੇਖ ਸਿਰਫਿਰੇ ਵੜ ਗਏ ਅਤੇ ਲੜਕੀ ਦੇ ਰੋਕਣ ਤੇ ਉਹਨਾਂ ਤੇਜ਼ਧਾਰ ਕਾਪੇ  ਨਾਲ ਵਾਰ ਕੀਤਾ ਲੜਕੀ ਵਲੋਂ ਰੋਕਣ ਤੇ ਕਾਪੇ ਨਾਲ ਲੜਕੀ ਦੇ ਦੋਵੇ ਹਥਾਂ ਤੇ ਗੰਭੀਰ ਸਟ ਲੱਗੀ ਹੈ । ਜਖਮੀ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਕੰਮ ਤੇ ਗਏ ਹੋਏ ਸਨ ਅਤੇ ਮਾਤਾ ਜਦ ਸ਼ਾਮ ਸਮੇਂ ਸਬਜੀ ਲੈਣ ਗਈ ਤਾਂ ਇਕ ਵਿਅਕਤੀ ਅੰਦਰ ਆਇਆ ਅਤੇ ਜਦ ਉਸਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਤੇਜ਼ਧਾਰ ਕਾਪੇ ਨਾਲ ਉਸ ਤੇ ਹਮਲਾ ਕਰ ਦਿੱਤਾ । ਇਸ ਨਾਲ ਉਸਦੇ ਦੋਵੇਂ ਹੱਥ ਪੂਰੀ ਤਰਾਂ ਜਖਮੀ ਹੋ ਗਏ । ਇਸ ਦੌਰਾਨ ਉਸਦੀ ਮਾਤਾ ਵੀ ਆ ਗਈ ਤਾਂ ਇਸ ਵਿਅਕਤੀ ਨੇ ਉਸ ਤੇ ਵੀ ਕਾਪੇ ਨਾਲ ਵਾਰ ਕੀਤਾ। ਲੜਕੀ ਅਨੁਸਾਰ  ਉਸ ਵਿਅਕਤੀ ਨਾਲ ਦੋ ਵਿਅਕਤੀ ਹੋਰ ਸਨ |ਜਦ ਉਹਨਾ ਚੀਕ ਚਿਹਾੜਾ ਪਾਇਆ ਤਾਂ ਆਸ ਪਾਸ ਦੇ ਲੋਕ ਆ ਗਏ । ਉਹ ਵਿਅਕਤੀ ਉਥੋਂ ਫਰਾਰ ਹੋ ਗਏ । ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਿਸ ਮੌਕੇ ਤੇ ਪਹੁੰਚ ਗਈ । ਜਖਮੀ ਲੜਕੀ ਨੇ ਇਨਸਾਫ ਦੀ ਮੰਗ ਕੀਤੀ ਹੈ।  ਥਾਣਾ ਸਿਟੀ ਐਸ.ਐਚ .ੳ ਮੋਹਨ ਲਾਲ ਨੇ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Please follow and like us:

Similar Posts