ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਫ੍ਰੀ ਬਿਜਲੀ ਕਰਨ ਦੇ ਦਾਅਵਿਆਂ ਤੇ ਅਕਾਲੀ ਦਲ ਨੇ ਕੱਸੇ ਤੰਜ
ਨਵਜੋਤ ਸਿੰਘ ਸਿੱਧੂ ਇੱਕ ਮਿਸ-ਗਾਈਡਿਡ ਮਿਜ਼ਾਈਲ ਜੋ ਆਪਣਿਆਂ ਤੇ ਵੀ ਚੱਲ ਸਕਦੀ ਹੈ – ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੇ ਕਿਹਾ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਬੀਤੇ ਦਿਨ ਚੰਡੀਗੜ੍ਹ ਵਿਖੇ ਆ ਕੇ ਬਿਜਲੀ ਦੇ 300 ਯੂਨਿਟ ਤੱਕ ਦਾ ਫਰੀ ਕਰਨ ਦਾ ਦਾਅਵਾ ਕਰਕੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਗਏ ਤਾਂ ਉਦੋਂ ਹੀ ਆਮ ਆਦਮੀ ਪਾਰਟੀ ਦੀ ਸੱਚਾਈ ਸਾਹਮਣੇ ਆਵੇਗੀ ਕਿ 300 ਯੂਨਿਟ ਤੋਂ ਵੱਧ ਇੱਕ ਵੀ ਯੂਨਿਟ ਹੋਏਗਾ ਤਾਂ ਪੂਰੇ ਯੂਨਿਟਾਂ ਦਾ ਬਿਲ ਲਿਆਂਦਾ ਜਾਵੇਗਾ ਉਨ੍ਹਾਂ ਨੇ ਆਪਣੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਤਾਂ ਉਦੋਂ 200 ਯੂਨਿਟ ਦਲਿਤ ਪਰਿਵਾਰਾਂ ਨੂੰ ਫ੍ਰੀ ਕੀਤੇ ਹੋਏ ਸਨ ਅਤੇ 200 ਤੋਂ ਵੱਧ ਕੋਈ ਪਰਿਵਾਰ ਯੂਨਿਟ ਬਾਲਦਾ ਸੀ ਤਾਂ ਉਸ ਨੂੰ 200 ਯੂਨਿਟ ਤੱਕ ਦਾ ਬਿੱਲ ਨਹੀਂ ਸੀ ਭੇਜਿਆ ਜਾਂਦਾ ਲੇਕਿਨ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਹਾਲਾਂਕਿ 200 ਯੂਨਿਟ ਫ੍ਰੀ ਦਿੱਤੇ ਗਏ ਹਨ ਜਿੱਥੇ ਉਨ੍ਹਾਂ ਦੀ ਸਰਕਾਰ ਹੈ ਅਤੇ ਪੰਜਾਬ ਵਿਚ ਅਜੇ ਉਨ੍ਹਾਂ ਦੀ ਸਰਕਾਰ ਨਹੀਂ ਆਈ ਤਾਂ ਇੱਥੇ ਤਿੱਨ ਸੌ ਯੂਨਿਟ ਕਿਵੇਂ ਦੇ ਸਕਦੇ ਇਹ ਸਿਰਫ ਪੰਜਾਬੀਆਂ ਨੂੰ ਇੱਕ ਲੌਲੀਪੋਪ ਦੇ ਕੇ ਜਾਣ ਵਾਲੀ ਗੱਲ ਕੀਤੀ ਉੱਥੇ ਹੀ ਨਾਲ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਥਰਮਲ ਪਲਾਂਟ ਲਗਾਏ ਗਏ ਸੀ ਉਹ ਕਾਂਗਰਸ ਸਰਕਾਰ ਵਲੋਂ ਬੰਦ ਕਰਕੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਭਾਰਤ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਾਰ ਸਾਲਾਂ ਵਿੱਚ ਪੰਜਾਬ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ ਅੱਗੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਅਤੇ ਬਾਰਡਰ ਬੈਲਟ ਦੇ ਨਾਲ ਲੱਗਦੀ ਜ਼ਮੀਨ ਤੇ ਨਹਿਰੀ ਪਾਣੀ ਨੂੰ ਬੰਦ ਕਰ ਕੇ ਬੰਦ ਕੀਤਾ ਹੋਇਆ ਜਿਸ ਦੌਰਾਨ ਝੋਨਾ ਲਗਾਉਣ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਵੈਕਸੀਨ ਮਾਮਲੇ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕਿੰਨੀ ਵੈਕਸੀਨ ਲੱਗ ਚੁੱਕੀ ਹੈ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿਉਂਕਿ ਉਹ ਸਿਰਫ ਆਪਣੇ ਮਹਿਲ ਚ ਬੈਠ ਕੇ ਆਰਾਮ ਫਰਮਾ ਰਹੇ ਹਨ ਅੱਗੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰਫ ਇੱਕ ਦੂਸਰੇ ਨੂੰ ਸੋਸ਼ਲ ਮੀਡੀਆ ਤੇ ਗੱਲਾਂ ਹੀ ਕਰਨ ਜੋਗੇ ਹਨ ਇਹਨਾਂ ਨੇ ਪੰਜਾਬ ਦੀ ਕੋਈ ਵੀ ਵਿਕਾਸ ਕਾਰਜ ਨਹੀਂ ਕੀਤੇ ਅਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਮਿਸ ਗਾਈਡਿਡ ਮਿਜ਼ਾਈਲ ਹੈ ਜੋ ਕਿਸੇ ਦਿਨ ਉਹਦੇ ਆਪਣੇ ਤੇ ਚੱਲ ਸਕਦੀ ਹੈ

Please follow and like us:

Similar Posts

slide 3 to 4 of 6