ਅੰਮ੍ਰਿਤਸਰ ਦੱਖਣੀ ਦੇ ਕਾਂਗਰਸ ਦੇ ਥੰਮ੍ਹ ਵਰਿੰਦਰ ਸਹਿਦੇਵ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੁਆਈਨਿੰਗ ਤੋਂ ਬਾਅਦ , ਆਮ ਆਦਮੀ ਪਾਰਟੀ ਵਿੱਚ ਲਗਾਤਾਰ ਹੀ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਪ ਦਾ ਝਾਡ਼ੂ ਫਡ਼ ਰਹੇ ਹਨ | ਜਿਸ ਦੇ ਚਲਦੇ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਕਾਂਗਰਸੀ ਥੰਮ੍ਹ ਮੰਨੇ ਜਾਣ ਵਾਲੇ ਵਰਿੰਦਰ ਸਹਿਦੇਵ ਅੱਜ ਆਪਣੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ | ਜਿਨ੍ਹਾਂ ਨੂੰ ਕੀ ਸ਼ਾਮਿਲ ਕਰਵਾਉਣ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਖੁਦ ਪਹੁੰਚੇ | ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਵਰਿੰਦਰ ਸਹਿਦੇਵ ਨੇ ਦੱਸਿਆ ਕਿ ਉਹ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਕੰਮ ਤੋਂ ਪ੍ਰਭਾਵਿਤ ਹਨ ਅਤੇ ਉਹ ਇੱਕ ਇਮਾਨਦਾਰ ਅਫ਼ਸਰ ਹਨ ਅਤੇ ਜਿਸ ਤਰ੍ਹਾਂ ਉਹ ਆਪਣੀ ਨੌਕਰੀ ਛੱਡ ਕੇ ਲੋਕਾਂ ਦੀ ਸਮਾਜ ਸੇਵਾ ਵਿੱਚ ਆਏ ਹਨ, ਮੈਂ ਉਨ੍ਹਾਂ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਖੜ੍ਹਾ ਹਾਂ |
ਉੱਥੇ ਹੀ ਵਰਿੰਦਰ ਸਹਿਦੇਵ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਨ ਮਗਰੋਂ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਿੰਦਰ ਸਹਿਦੇਵ ਲੰਬਾ ਸਮਾਂ ਉਨ੍ਹਾਂ ਨਾਲ ਸਮਾਜ ਸੇਵਾ ਵਿੱਚ ਰਹੇ ਨੇ ਅਤੇ ਅੱਜ ਉਨ੍ਹਾਂ ਦੇ ਨਾਲ ਉਹ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਿਲ ਹੋਏ ਹਨ ਅਤੇ ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਗੇ | ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਕੋਈ ਮਾਅਨੇ ਨਹੀਂ ਰੱਖਦਾ ਕਿ ਕੋਈ ਕਾਂਗਰਸੀ ਹੈ ਜਾਂ ਕੋਈ ਅਕਾਲੀ ਦਲ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸ ਵਿੱਚ ਕੋਈ ਵੀ ਆ ਕੇ ਸ਼ਾਮਿਲ ਹੋ ਸਕਦਾ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਰਾਜਨੀਤਕ ਪਾਰਟੀ ਨੂੰ ਨੀਵਾਂ ਨਹੀਂ ਦਿਖਾਉਣਾ ਸਿਰਫ਼ ਪੰਜਾਬ ਵਿੱਚ ਬਦਲਾਅ ਲੈ ਕੇ ਆਉਣਾ ਹੈ |

Please follow and like us:

Similar Posts