ਸਰਕਾਰੀ ਖ਼ਜ਼ਾਨਾਂ ਖਾਲ੍ਹੀ, ਹਨੇਰੇ ‘ਚ ਲੋਕ, ਸੜਕਾਂ ‘ਤੇ ਕਿਸਾਨ, ਕੁੱਟ ਖਾਂਦੇ ਅਧਿਆਪਕ, ਇਹ ਹੈ ਕੈਪਟਨ ਦਾ ਪੰਜਾਬ !

ਖਾਲੀ ਖਜ਼ਾਨੇ ਨਹੀਂ ਕਰਾ ਸਕਦੇ ਸੂਬੇ ਦਾ ਵਿਕਾਸ, ਕੈਪਟਨ ਸਰਕਾਰ ਵਿਰੁੱਧ ਸਭ ਤੋਂ ਵੱਡੇ ਖੁਲਾਸੇ

ਪੰਜਾਬ ਦੇ ਵਿਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀਜ਼ ਦੇ ਲਈ ਪਾਬੰਦੀ 11 ਜੁਲਾਈ ਤੋਂ 15 ਜੁਲਾਈ ਤੱਕ ਵਧਾ ਦਿੱਤੀਆਂ ਗਈਆਂ ਹਨ | ਤਲਵੰਡੀ ਸਾਬੋ ਪਲਾਂਟ ਜਿਸ ਦਾ ਤੀਸਰਾ ਗਿਣਤੀ ਬੀਤੇ ਦਿਨ ਬੰਦ ਹੋ ਗਿਆ ਸੀ, ਉਸ ਦਾ ਇੱਕ ਵੀ ਯੂਨਿਟ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ | ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇੱਕ ਨੰਬਰ ਯੂਨਿਟ ਪੰਜਾਬ ਸਰਕਾਰ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ | ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਸਾਰੇ ਜਨਰਲ ਇੰਡਸਟਰੀ ਐਲਐਸ ਖਪਤਕਾਰਾਂ ਨੂੰ ਕੈਟਾਗਰੀ ਇੱਕ ਦੋ ਅਤੇ ਤਿੰਨ ਫੀਡਰ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਅਤੇ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 KVa ਤੱਕ ਹੈ ਅਤੇ ਅਤੇ ਜੋ DS ਜੋਨ ਦੇ ਵਿਚ ਹਨ ਉਨ੍ਹਾਂ ਲਈ ਪਾਬੰਦੀਆਂ 11 ਜੁਲਾਈ ਤੋਂ ਵਧਾ ਕੇ 15 ਜੁਲਾਈ ਸਵੇਰੇ ਅੱਠ ਵਜੇ ਤੱਕ ਕਰ ਦਿੱਤੀਆਂ ਗਈਆਂ |
ਪਾਵਰਕੌਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇੱਕ ਨੰਬਰ ਯੂਨਿਟ ਮੁੜ ਤੋਂ ਸ਼ੁਰੂ ਹੋ ਗਿਆ | ਜਿਸ ਦੇ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕੌਮ ਨੂੰ ਮਿਲਣੀ ਸ਼ੁਰੂ ਹੋਈ | ਦੂਜੇ ਪਾਸੇ ਤਲਵੰਡੀ ਸਾਬੋ ਪ੍ਰੋਜੈਕਟ ਜਿਸ ਦਾ ਇੱਕ ਯੂਨਿਟ ਬੀਤੇ ਦਿਨ ਬੰਦ ਹੋ ਗਿਆ ਸੀ ਅੱਜ ਵੀ ਬਹਾਲ ਨਹੀਂ ਹੋ ਸਕਿਆ ਅਤੇ ਇਸਦੇ ਤਿਨੋ ਯੂਨਿਟ ਇਸ ਵੇਲੇ ਪੂਰਨ ਤਰੀਕੇ ਨਾਲ ਬੰਦ ਹਨ |
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਵਰਕੌਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਵਿਚ ਕਈ ਸੱਚ ਲੁਕੋਏ ਗਏ ਸਨ | ਕੀ ਸਨ ਉਹ ਸੱਚ, ਪਾਵਰਕਾਮ ਨੇ ਪ੍ਰੈੱਸ ਨੋਟ ਜਾਰੀ ਕੀਤਾ, ਦਾਵਾ ਕੀਤਾ ਕੇ ਇੰਡਸਟਰੀਜ਼ ਨੂੰ ਜਿੰਨੀ ਜਰੂਰਤ ਹੈ ਬਿਜਲੀ ਦੀ , ਅਸੀਂ ਉਸ ਤੋਂ ਘੱਟ ਦੇ ਸਕਦੇ ਹਾਂ, ਪਰ ਇਸ ਪ੍ਰੈਸ ਨੋਟ ਦੇ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਪਾਬੰਦੀਆਂ 15 ਜੁਲਾਈ ਤੱਕ ਜਾਰੀ ਰਹਿਣਗੀਆਂ , ਬਲਕਿ ਜੋ ਪਾਬੰਦੀਆਂ ਅਤੇ ਹੁਕਮ ਜਾਰੀ ਕੀਤੇ ਗਏ ਨੇ ਉਸ ਦੇ ਵਿੱਚ ਕਈ ਵਰਗਾਂ ਨੂੰ ਛੱਡ ਕੇ ਇੰਡਸਟਰੀ ਲਈ ਬਿਜਲੀ ਦਾ ਲੋਡ ਥੋੜ੍ਹਾ ਵਧਾ ਕੇ ਦੇਣ ਦੀ ਗੱਲ ਕਹੀ ਗਈ ਸੀ |

ਇੰਡਸਟਰੀ ਮਾਲਕ ਪੰਜਾਬ ਛੱਡ ਕੇ ਜਾਣ ਤੇ ਵਿਚਾਰ ਕਰ ਰਹੇ ਹਾਂ , ਇਸ ਦੌਰਾਨ ਜਦ ਇੰਡਸਟਰੀਆਂ ਦੀ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿਤੀਆਂ ਗਈਆਂ ਨੇ ਤਾਂ ਉਦਯੋਗਪਤੀ ਥੋੜੇ ਨਿਰਾਸ਼ ਨਜ਼ਰ ਆ ਰਹੇ ਹਨ | ਉਨ੍ਹਾਂ ਨੇ ਪੰਜਾਬ ਛੱਡ ਕੇ ਜਾਣ ਤੱਕ ਦਾ ਮਨ ਵੀ ਬਣਾ ਲਿਆ ਹੈ | ਤਲਵੰਡੀ ਸਾਬੋ ਪਾਵਰ ਪਲਾਂਟ ਦੇ ਤਿੰਨ ਯੂਨਿਟ ਤਕਨੀਕੀ ਨੁਕਸਾਨ ਦੇ ਕਾਰਨ ਬੰਦ ਚੱਲ ਰਹੇ ਹਨ | ਇੰਨਾ ਬੰਦ ਪਏ ਯੂਨਿਟਾਂ ਨੂੰ ਚਲਾਉਣ ਦੇ ਲਈ ਇਸ ਵੇਲੇ ਪਾਵਰ ਪਲਾਂਟ ਦੇ ਸਰਕਾਰੀ ਇੰਜੀਨੀਅਰ ਜੰਗੀ ਪੱਧਰ ਉੱਤੇ ਇਸ ਲਈ ਕੰਮ ਕਰ ਰਹੀ ਨੇ | ਉਮੀਦ ਹੈ ਕਿ ਇਨ੍ਹਾਂ ਦੇ ਵਿਚ ਇਕ ਯੂਨਿਟ ਅਗਲੇ 48 ਘੰਟਿਆਂ ਵਿਚ ਮੁੜ ਤੋਂ ਬਿਜਲੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਦੂਜਾ ਯੂਨਿਟ ਬਹਾਲ ਜਲਦ ਹੀ ਕਰ ਦਿੱਤਾ ਜਾਏਗਾ | ਜਿਸ ਦੇ ਲਈ ਅਜੇ ਸਮਾਂ ਲੱਗ ਰਿਹਾ ਹੈ | ਇਸ ਪਾਵਰ ਪਲਾਂਟ ਦੇ ਪ੍ਰਬੰਧਕ ਆਸਵੰਦ ਨੇ ਇਸ ਮਹੀਨੇ ਦੇ ਅਖੀਰ ਤਕ ਤਿੰਨੇ ਇਕਾਈਆਂ ਪੂਰੇ ਤਰੀਕੇ ਦੇ ਨਾਲ ਚਾਲੂ ਕਰ ਦਿਤੀਆਂ ਜਾਣਗੀਆਂ |ਜਦ ਕਿ ਤਕਨੀਕੀ ਨੁਕਸਾਨ ਦੇ ਕਾਰਨ ਪੰਜਾਬ ਇਸ ਸਮੇਂ ਬਿਜਲੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ |
ਦੱਸਣਯੋਗ ਹੈ ਕਿ ਇਸ ਕਾਰਜ ਨੂੰ ਸਫਲ ਬਣਾਉਣ ਦੇ ਲਈ ਕੋਰੀਆ ਤੇ ਮਾਹਿਰ ਇੰਜਨੀਅਰ ਅਤੇ ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ ਜਨਰਲ ਇਲੈਕਟ੍ਰੋਨਿਕ ਕੰਪਨੀ ਦੇ ਕਈ ਅਜਿਹੇ ਕਾਮੇ ਲੱਗੇ ਹਨ, ਜੋ ਦਿਨ ਰਾਤ ਇਸ ਤਕਨੀਕੀ ਪਰੇਸ਼ਾਨੀ ਨੂੰ ਦਰੁਸਤ ਕਰਨ ਵਿੱਚ ਆਪਣਾ ਸਮਾਂ ਦੇ ਰਹੇ ਹਨ | ਤਾਂ ਜੋ ਬਿਜਲੀ ਦਾ ਉਤਪਾਦ ਮੁੜ ਤੋਂ ਸ਼ੁਰੂ ਹੋ ਸਕੇ |
ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਬਿਜਲੀ ਪੈਦਾਵਾਰ ਦੀ ਘੜੀ ਇਸ ਕਰਕੇ ਟੁੱਟ ਰਹੀ ਹੈ ਕਿਉਂਕਿ ਕੋਲਾ ਪਿੱਛੋਂ ਸਹੀ ਸਮੇਂ ਤੇ ਨਹੀਂ ਪਹੁੰਚ ਪਾ ਰਿਹਾ | ਇਸੇ ਦੇ ਕਾਰਨ ਬਿਜਲੀ ਯੂਨਿਟ ਦੀ ਨਿਰਭਰਤਾ ਘਰੇਲੂ ਕੋਲ ਦੇ ਉੱਤੇ ਹੈ, ਜਿਸ ਦੇ ਵਿਚ ਜ਼ਿਆਦਾ ਸੁਆਹ ਦੀ ਮਾਤਰਾ ਹੈ | ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬਿਜਲੀ ਦੀ ਬੇਮਿਸਾਲ ਕਮੀ ਵੇਖੀ ਜਾ ਰਹੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰਾਂ ਦੇ ਹਮਲੇ ਵਿੱਚ ਆ ਗਏ ਨੇ | ਕਿਉਂਕਿ ਵਿਰੋਧੀ ਪਾਰਟੀਆਂ ਬਿਜਲੀ ਸੰਕਟ ਨੂੰ ਇਕ ਵੱਡਾ ਚੋਣਾਂ ਦੇ ਲਈ ਮੁੱਦਾ ਬਣਾਉਣ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਚੰਗੇ ਤਰੀਕੇ ਨਾਲ ਖੇਡਣ ਦੇ ਵਿੱਚ ਆਪਣਾ ਸਮਾਂ ਦੇ ਰਹੀਆਂ ਹਨ | ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਸੂਬੇ ਦੇ ਲੋਕਾਂ ਨੂੰ ਚੁਫੇਰੇ ਬਿਜਲੀ ਮੁਹੱਈਆ ਕਰਵਾਉਣ ਦੇ ਵਿਚ ਅਸਫਲ ਰਹਿਣ ਤੇ ਦੋਸ਼ ਲਗਾ ਰਹੀ ਹੈ | ਬਿਜਲੀ ਦੀ ਘਾਟ ਦੇ ਨਾਲ ਨਜਿੱਠਣ ਦੇ ਲਈ ਉਪਾਵਾਂ ਦੇ ਹਿੱਸੇ ਵਜੋਂ PSPCL ਨੇ ਪਹਿਲਾਂ ਹੀ ਉਦਯੋਗਾਂ ਨੂੰ ਰੋਲਿੰਗ ਮਿੱਲਾਂ ਅਤੇ ਇੰਡਕਸ਼ਨ ਫਰਨਸ ਸਮੇਤ 11 ਜੁਲਾਈ ਤੱਕ ਬਿਜਲੀ ਸਪਲਾਈ ਘਟਾ ਦਿੱਤੀ ਸੀ, ਜੋ ਹੁਣ 15 ਜੁਲਾਈ ਤੱਕ ਘਟੀ ਰਹੇਗੀ | ਇਸ ਤੋਂ ਇਲਾਵਾ ਸੂਬਾ ਸਰਕਾਰ ਪਹਿਲਾਂ ਹੀ ਸਰਕਾਰੀ ਦਫਤਰਾਂ ਨੂੰ ਏਅਰ ਕੰਡੀਸ਼ਨਰਾਂ ਦੀ ਵਰਤੋਂ ਤੇ ਪਾਬੰਦੀ ਦੇ ਨਾਲ 10 ਜੁਲਾਈ ਤਕ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨ ਦੇ ਨਿਰਦੇਸ਼ ਦੇ ਚੁੱਕੀ ਹੈ | ਜੋ ਆਉਣ ਵਾਲੇ ਦਿਨਾਂ ਵਿੱਚ ਨਿਰਦੇਸ਼ ਜਾਰੀ ਰਹਿ ਸਕਦੇ ਹਨ | ਤਲਵੰਡੀ ਸਾਬੋ ਪਾਵਰ ਪਲਾਂਟ ਪੂਰੀ ਤਰ੍ਹਾਂ ਨਾਲ ਬੰਦ ਹੋਣ ਦੇ ਨਾਲ ਸ਼ੁੱਕਰਵਾਰ ਨੂੰ ਪੰਜਾਬ ਨੂੰ ਹੋਰ ਸੰਕਟ ਦਾ ਸਾਹਮਣਾ ਕਰਨਾ ਪਿਆ | ਰੋਪੜ ਵਿਖੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਸਰਕਾਰੀ ਪਾਵਰ ਪਲਾਂਟ ਅਤੇ ਲਹਿਰਾ ਮੁਹੱਬਤ ਵਿਖੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੀ ਇਕ ਹੋਰ 220 ਮੈਗਾਵਾਟ ਦੀ ਯੂਨਿਟ ਸਹੀ ਨਹੀਂ ਹੋਈ | ਜੋ ਇਸ ਸਮੇਂ ਬਿਲਕੁਲ ਬੰਦ ਹੈ | ਸੂਬੇ ਦੇ ਵਿੱਚ ਘਰੇਲੂ, ਸ਼ਹਿਰੀ, ਦਿਹਾਤੀ ,ਖੇਤੀਬਾੜੀ ਅਤੇ ਵਪਾਰਕ ਖਪਤਕਾਰਾਂ ਤੇ ਨਿਰਧਾਰਤ ਬਿਜਲੀ ਕਟੌਤੀ ਵੇਖੀ ਗਈ ਹੈ |ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੇ ਬਿਜਲੀ ਸਪਲਾਈ ਦੇ ਖ਼ਿਲਾਫ਼ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨ ਵੀ ਕੀਤਾ ਪਰ ਇਸ ਦਾ ਕੋਈ ਅਸਰ ਸਰਕਾਰ ਤੇ ਪੈਂਦਾ ਹੋਇਆ ਹਾਲੇ ਨਜ਼ਰ ਨਹੀਂ ਆ ਰਿਹਾ | ਇਸੇ ਦੌਰਾਨ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਿਜਲੀ ਸੰਕਟ ਨੂੰ ਜਾਰੀ ਰੱਖਣ ਤੇ ਵਿੱਚ ਅਫ਼ਸਰ ਵਿੱਚ ਅਫ਼ਸਰਸ਼ਾਹੀ ਦੀ ਭੂਮਿਕਾ ਤੇ ਸਵਾਲ ਚੁੱਕੇ | ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਉਣ ਵਾਲੇ ਸੰਕਟ ਦੇ ਅਨੁਮਾਨ ਦੇ ਵਿੱਚ ਅਸਫਲਤਾ ਲਈ ਅਧਿਕਾਰੀਆਂ ਨੂੰ ਜੁਆਬਦੇਹ ਬਣਾਇਆ ਜਾਣਾ ਚਾਹੀਦਾ | ਉਨ੍ਹਾਂ ਦਾ ਕਹਿਣਾ ਕਿ ਬਿਜਲੀ ਦੀ ਖਪਤ ਸਾਲ 2014 – 2015 ਦੇ ਵਿਚ 10155 ਮੈਗਾਵਾਟ ਤੋਂ ਵੱਧ ਕੇ ਸਾਲ 2021-22 ਵਿੱਚ 13148 ਮੈਗਾਵਾਟ ਹੋ ਗਈ ਸੀ | ਪਰ PSPCL ਨੇ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਦੇ ਵਿੱਚ ਕੋਈ ਪ੍ਰਬੰਧ ਨਹੀਂ ਕੀਤੇ | ਇੰਜੀਨੀਅਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਠਿੰਡਾ ਅਤੇ ਰੋਪੜ ਦੇ 440 ਮੈਗਾਵਾਟ ਪਲਾਂਟ ਬੰਦ ਕਰ ਦਿੱਤੇ ਗਏ | ਉਨ੍ਹਾਂ ਨੇ ਲਿਖਿਆ ਕਿ ਲਹਿਰਾਗਾਗਾ ਥਰਮਲ ਪਲਾਂਟ 23 ਜੂਨ ਨੂੰ ਬੰਦ ਹੋ ਗਿਆ ਸੀ , ਜਦੋਂ ਕਿ ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ 8 ਮਾਰਚ ਨੂੰ ਬੰਦ ਕੀਤੀ ਗਈ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਪਲਾਂਟ ਕੰਪਨੀਆਂ ਦੇ ਨਾਲ ਬਿਜਲੀ ਖ਼ਰੀਦ ਸਮਝੌਤੇ ਦੁਬਾਰਾ ਵਿਚਾਰ ਵਟਾਂਦਰੇ ਵਜੋਂ ਕਰਨ ਜਾਂ ਰੱਦ ਕਰ ਦੇਣ |
ਹੁਣ ਕਈ ਦਿਨਾਂ ਤੋਂ ਲੋਕਾਂ ਨੇ ਬਿਜਲੀ ਸਪਲਾਈ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਚ ਪ੍ਰਦਰਸ਼ਨ ਕੀਤਾ ਹੈ, ਜੋ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੇ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ | ਸਰਕਾਰ ਦੇ ਲਈ ਮੁਸੀਬਤ ਦਾ ਕਾਰਨ ਇਹ ਹੈ ਕਿ ਮੌਨਸੂਨ ਪੰਜਾਬ ‘ਚ ਦੇਰੀ ਨਾਲ ਆ ਰਿਹਾ ਹੈ , ਪੰਜਾਬ ਦੀ ਬਿਜਲੀ ਦੀ ਮੰਗ 15000 ਮੈਗਾਵਾਟ ਤੱਕ ਪਹੁੰਚ ਗਈ ਹੈ, ਹਾਲਾਂਕਿ ਇਸ ਦੀ ਉਪਲੱਬਧਤਾ ਬਿਜਲੀ ਐਕਸਚੇਂਜ ਤੋਂ ਵਾਧੂ ਖਰੀਦ ਸਮੇਤ ਤਕਰੀਬਨ 12800 ਮੈਗਾਵਾਟ ਤੱਕ ਹੀ ਸੀਮਤ ਹੈ, ਤਾਂ ਸਵਾਲ ਇਹ ਹੈ ਕਿ 2200 ਮੈਗਾਵਾਟ ਦੀ ਘਾਟ ਸਰਕਾਰ ਕਿਵੇਂ ਅਤੇ ਕਿਥੋਂ ਪੂਰੀ ਕਰੇਗੀ |

ਬਿਊਰੋ ਰਿਪੋਰਟ : ਅਕਾਲ ਚੈਨਲ

Please follow and like us:

Similar Posts