ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਡਟੇ ਹੋਏ ਹਨ। ਸਰਕਾਰਾਂ ਵੀ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੀਆਂ ਨੇ। ਗੱਲ ਪੰਜਾਬ ਸਰਕਾਰ ਦੀ ਕਰ ਲਈਏ ਤਾਂ ਅਕਸਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹੀ ਹੈ। ਪਰ ਦਸ ਦਈਏ ਕੇ ਤਸਵੀਰਾਂ ਅਮਲੋਹ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਕੁਝ ਹੋਰ ਹੀ ਬਿਆਨ ਕਰਦੀਆਂ ਹਨ । ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਬਾਈਕਾਟ ਕੀਤਾ ਹੋਇਆ,ਪੰਜਾਬ ਵਿੱਚ ਅੰਬਾਨੀਆ ਅਡਾਨੀਆਂ ਦੇ ਕਾਰਖਾਨੇ, ਪੰਪਾਂ ਅਤੇ ਮੌਲਾਂ ਨੂੰ ਬੰਦ ਕੀਤਾ ਗਿਆ ਹੈ। ਤਾਂ ਇਸ ਦੇ ਉਲਟ ਹੀ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਅਮਲੋਹ ਦੇ ਵਿੱਚ ਨਵਾਂ ਰਿਲਾਇੰਸ ਦਾ ਪੈਟਰੋਲ ਪੰਪ ਖੁੱਲ੍ਹਣ ਜਾਂਦਾ, ਉਸ ਦਾ ਉਦਘਾਟਨ ਕਰਨ ਪਹੁੰਚ ਜਾਂਦੇ ਹਨ। ਦੋਗਲੀ ਨੀਤੀ ਕਰਦੇ ਨਜ਼ਰ ਆ ਰਹੇ ਕਾਂਗਰਸੀ ਵਿਧਾਇਕ ਜਿਨ੍ਹਾਂ ਵੱਲੋਂ ਇੱਕ ਪਾਸੇ ਤਕ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ । ਤਾਂ ਉੱਥੇ ਦੂਜੇ ਪਾਸੇ ਜਿਸ ਵੇਲੇ ਕਾਰਪੋਰੇਟ ਘਰਾਣਿਆਂ ਦਾ ਰਿਲਾਇੰਸ ਪੰਪ ਸ਼ੁਰੂ ਹੋਣਾ ਸੀ ਤਾਂ ਉਸਦਾ ਉਦਘਾਟਨ ਕਰਨ ਲਈ ਪਹੁੰਚੇ ਕੈਪਟਨ ਦੇ ਵਿਧਾਇਕ। ਕਾਂਗਰਸ ਸਰਕਾਰ ਦੇ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ , ਜਿਸ ਨੂੰ ਲੈਕੇ ਕਿਸਾਨਾਂ ਦੇ ਵਿਚ ਹੁਣ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜਿਸ ਵੇਲੇ ਵਿਧਾਇਕ ਰਣਦੀਪ ਸਿੰਘ ਪਹੁੰਚੇ ਤਾਂ ਉਸ ਵੇਲੇ ਮੌਕੇ ਤੇ ਕਿਸਾਨ ਜਥੇਬੰਦੀਆਂ ਓਥੇ ਪਹੁੰਚੀਆਂ ਜਿਨ੍ਹਾਂ ਦੇ ਵਲੋਂ ਕਾਂਗਰਸ ਸਰਕਾਰ, ਵਿਧਾਇਕ ਰਣਦੀਪ ਸਿੰਘ ਦਾ ਅਤੇ ਉਦਘਾਟਨ ਦਾ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਕਾਂਗਰਸ ਸਰਕਾਰ ਦੇ ਖ਼ਿਲਾਫ਼ ਨਾਅਰੇ ਲਗਾਏ ਗਏ ਉਨ੍ਹਾਂ ਕਿਹਾ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਕਿਸਾਨਾਂ ਦੇ ਨਾਲ ਧੋਖਾਧੜੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

Please follow and like us:

Similar Posts