ਬਟਾਲਾ : ਦੇਸ਼ ਦੇ ਨੌਜਵਾਨ ਆਏ ਦਿਨ ਸਰਹੱਦਾਂ ‘ਤੇ ਹਿਫਾਜ਼ਤ ਕਰਦਿਆਂ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ।ਜਿਸ ਦੇ ਚਲਦਿਆਂ ਹੁਣ ਬਟਾਲਾ ਦੇ ਰਹਿਣ ਵਾਲੇ ਨੌਜਵਾਨ ਨੇ ਅਰੁਣਾਚਲ ਪ੍ਰਦੇਸ਼ ‘ਚ ਸਰਹੱਦਾਂ ‘ਤੇ ਹਿਫਾਜ਼ਤ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਿਆ ਹੈ।ਇਹ ਨੌਜਵਾਨ ਅਰੁਣਾਚਲ ਪ੍ਰਦੇਸ਼ ਦੀ ਭਾਰਤ ਚੀਨ ਸਰਹੱਦ ਦੀ ਸੁਰੱਖਿਆ ‘ਚ ਤੈਨਾਤ ਸੀ।ਇਸ ਦੇ ਨਾਲ ਹੀ ਛੇ ਹੋਰ ਜਵਾਨ ਵੀ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਿਕ ਬਰਫੀਲੇ ਤੁਫਾਨ ਦੀ ਭੇਟ ‘ਚ ਆ ਜਾਣ ਕਾਰਨ ਇਨ੍ਹਾਂ ਜਵਾਨ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ
ਦੱਸ ਦੇਈਏ ਕਿ ਸ਼ਹੀਦ ਦੀ ਪਹਿਚਾਣ ਗੁਰਭੇਜ਼ ਵਜੋਂ ਹੋਈ ਹੈ।ਉਹ ਅਜੇ ਤਿੰਨ ਸਾਲ ਪਹਿਲਾਂ ਹੀ ਫੌਜ਼ ਵਿੱਚ ਗਿਆ ਸੀ।ਇਸ ਦੌਰਾਨ 6 ਫਰਵਰੀ ਨੂੰ ਡਿਊਟੀ ‘ਤੇ ਤੈਨਾਤ ਇਹ 7 ਜਵਾਨ ਗਸ਼ਤ ‘ਤੇ ਨਿੱਕਲੇ ਸਨ। ਉਸ ਦਿਨ ਤੋਂ ਹੀ ਇਹ ਲਾਪਤਾ ਸਨ। 9 ਤਾਰੀਖ ਨੂੰ ਸ਼ਹੀਦ ਫੌਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਜ਼ਿਕਰ ਏ ਖਾਸ ਹੈ ਕਿ ਗੁਰਭੇਜ਼ ਸਿੰਘ ਦਾ ਸਾਰਾ ਪਰਿਵਾਰ ਹੀ ਫੌਜੀ ਸੀ। ਇਸ ਤੋਂ ਪਹਿਲਾਂ ਗੁਰਭੇਜ਼ ਦੇ ਪਿਤਾ ਜੀ ਵੀ ਫੌਜ਼ ਵਿੱਚ ਡਿਊਟੀ ਕਰਦੇ ਸਨ।22 ਸਾਲਾ ਸ਼ਹੀਦ ਗੁਰਭੇਜ਼ ਸਿੰਘ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ।

Please follow and like us:

Similar Posts