ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਪੰਥ ਦੇ ਪ੍ਰੌਢ ਵਿਦਵਾਨ ਤੇ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਰਲੀਜ਼ ਕੀਤੀ ਗਈ ਅਤੇ  500 ਪੰਨਿਆਂ ਦੀ ਇਸ ਪੁਸਤਕ ਦੇ ਆਉਣ ਨਾਲ ਸਿੱਖ ਰਹਿਤ ਮਰਯਾਦਾ ਪ੍ਰਤੀ ਜਿਗਿਆਸੂਆਂ ਅਤੇ ਸੰਗਤ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਖ਼ਤਮ ਹੋਵੇਗੀ। ਇਸ ਪੁਸਤਕ ਵਿਚ ਸਿੱਖ ਰਹਿਤ ਮਰਯਾਦਾ ਕਿਨ੍ਹਾਂ ਪੜਾਵਾਂ ਵਿਚੋਂ ਲੰਘਿਆ, ਕਿਵੇਂ ਸਮੂਹਿਕ ਸਿੱਖ ਚੇਤਨਾ ਨੇ ਸੰਵਾਰਿਆ ਅਤੇ ਸ਼ਿੰਗਾਰਿਆ, ਇਸ ਦਾ ਸਿਧਾਂਤਕ ਅਧਾਰ ਕੀ ਹੈ? ਇਨ੍ਹਾਂ ਸਭ ਪ੍ਰਸ਼ਨਾਂ ਦਾ ਜਵਾਬ ਉਚੇਰੇ ਬੌਧਿਕ ਪੱਧਰ ’ਤੇ ਗੰਭੀਰ ਵਿਸ਼ਲੇਸ਼ਣ ਨਾਲ ਪਹਿਲੀ ਵਾਰ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਦਿੱਤਾ ਗਿਆ ਹੈ। ਪਾਠਕਾਂ ਜਿਗਿਆਸੂਆਂ ਨੂੰ ਸੰਵਾਦ ਰਚਾਉਣ ਲਈ ਮਰਯਾਦਾ ਦਾ ਪਿਛੋਕੜ, ਫ਼ਲਸਫ਼ਾ ਅਤੇ ਨੈਤਿਕ ਸ਼ਾਸਤਰ ਬਾਰੇ ਗਿਆਤ ਹੋਵੇਗਾ।  ਇਸ ਮੌਕੇ ਅਜਿਆਬ ਸਿੰਘ ਅਭਿਆਸੀ ਅਤੇ ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ  ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਐੱਸਜੀਪੀਸੀ ਦੇ ਪ੍ਰਧਾਨ ਭਾਈ ਲੌਂਗੋਵਾਲ ਤੇ ਉਸ ਤੋਂ ਇਲਾਵਾ ਕਈ  ਮਹਾਨ ਸ਼ਖ਼ਸੀਅਤਾਂ ਨੇ ਪਹੁੰਚ ਕੇ ਇਸ ਪੁਸਤਕ ਨੂੰ ਰਿਲੀਜ਼ ਕੀਤਾ  

Please follow and like us:

Similar Posts