ਪਟਿਆਲਾ ‘ਚ ਕਿਸਾਨਾਂ ਦਾ ਸਰਕਾਰਾਂ ਖ਼ਿਲਾਫ਼ 3 ਦਿਨਾਂ ਲਈ ਹੱਲਾ ਬੋਲ!
ਮੰਗਾ ਪੂਰੀਆਂ ਨਾ ਹੋਣ ਤੇ ਸੰਘਰਸ਼ ਹੋਰ ਤਿੱਖਾ ਕੀਤੇ ਜਾਣ ਦੀ ਚੇਤਾਵਨੀ
ਪਟਿਆਲਾ : ਕਿਸਾਨਾਂ ਵਲੋਂ ਪਟਿਆਲਾ ਦੇ ਪੂਡਾ ਗਰਾਉਂਡ ਵਿੱਚ 3 ਦਿਨਾਂ ਲਈ ਧਰਨਾ ਲਗਾਇਆ ਗਿਆ| ਕਿਸਾਨਾਂ ਨੇ ਧਰਨਾ ਪੰਜਾਬ ਸਰਕਾਰ ਦੁਆਰਾ ਕਰੋਨਾ ਮਹਾਮਾਰੀ ਦੇ ਸਮੇਂ ਵੀ ਇੰਤਜ਼ਾਮ ਸਹੀ ਨਾ ਹੋਣ ਦੇ ਚਲਦੇ ਹੋਏ ਕਿਸਾਨਾਂ ਦੁਆਰਾ ਪਟਿਆਲੇ ਦੇ ਪੂਡਾ ਗਰਾਉਂਡ ਵਿੱਚ ਧਾਰਨਾ ਲਗਾਇਆ ਗਿਆ | ਕਿਤੇ ਨਾ ਕਿਤੇ ਪੰਜਾਬ ਸਰਕਾਰ ਦੁਆਰਾ ਕੱਲ ਮੀਟਿੰਗ ਵਿੱਚ ਵੀ ਠੋਸ ਜਵਾਬ ਨਹੀਂ ਦਿੱਤੇ ਗਏ ਜਿਸ ਵਲੋਂ ਨਰਾਜ ਕਿਸਾਨਾਂ ਨੇ ਇਹ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਅਤੇ ਕੇਂਦਰ ਸਰਕਾਰ ਦੇ ਖਿਲਾਫ , ਲਗਾਇਆ |
ਜਿਸ ਦੇ ਚਲਦਿਆ ਇਥੇ , ਭਾਰੀ ਪੁਲਿਸ ਬਲ ਵੀ ਤੈਨਾਤ ਸਨ | ਦੱਸ ਦਈਏ ਕਿ , ਇਸ ਦੇ ਚਲਦਿਆਂ ਕਿਸਾਨਾਂ ਵਲੋਂ ਸੋਸ਼ਲ ਡਿਸਟੇਂਸਿੰਗ ਦੇ ਨਿਯਮਾਂ ਦੀ ਵੀ ਪਾਲਨਾ ਕੀਤੀ ਜਾ ਰਹੀ ਹੈ , ਜਿਸ ‘ਚ ਗੋਲ ਚਕਰ ਬਣਾਕੇ ਅਤੇ ਮੁੰਹ ਉੱਤੇ ਮਾਸਕ ਪਹਿਨਕੇ ਵਿਖਾਈ ਦੇ ਰਹੇ ਹਨ |
ਉਥੇ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਜਾਬ ਦੇ ਜਨਰਲ ਸਕਤਰ ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕਰੋਨਾ ਮਹਾਮਾਰੀ ਦੇ ਸਮੇਂ ਪੁਖਤਾ ਇੰਤਜ਼ਾਮ ਨਹੀਂ ਹਨ , ਹਸਪਤਾਲਾਂ ਵਿੱਚ ਡਾਕਟਰ ਨਹੀਂ ਹਨ, ਦਵਾਈਆਂ ਨਹੀਂ, ਵੈਂਟੀਲੇਟਰ ਨਹੀਂ ਹਨ , ਆਕਸੀਜਨ ਦੀ ਕਿੱਲਤ ਹੈ ਜਿਸ ਕਾਰਨ ਅਸੀ 3 ਦਿਨ ਲਈ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਧਰਨੇ ਦੇ ਰਹੇ ਹਾਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਵੀ ਜੋ ਤਿੰਨਾਂ ਕਾਲੇ ਕਨੂੰਨਾ ਨੂੰ ਰੱਦ ਨਹੀਂ ਕਰ ਰਹੀ | ਇੱਥੇ ਤੱਕ ਕਿ ਪੰਜਾਬ ਸਰਕਾਰ ਦੁਆਰਾ ਪਿੰਡ ਪਿੰਡ ਵਿੱਚ ਵੈਕਸੀਨ ਵੀ ਨਹੀਂ ਪਹੁੰਚਾਈ ਜਾ ਰਹੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਕਹਿੰਦੇ ਹਨ ਇੰਤਜ਼ਾਮ ਕੀਤੇ ਹਨ , ਪਰ ਪਤਾ ਨਹੀਂ ਕਿਹੜੇ ਪਿੰਡ ਵਿੱਚ ਇੰਤਜ਼ਾਮ ਕੀਤੇ ਹਨ ਜੋ ਸਾਨੂੰ ਵਿਖਾਈ ਨਹੀਂ ਦੇ ਰਹੇ ਸਾਡੇ ਪਿੰਡ ਵਿੱਚ ਕੋਈ ਡਾਕਟਰ ਦੀ ਟੀਮ ਨਹੀਂ ਗਈ|