ਤਖਤ ਸ਼੍ਰੀ ਦਮਦਮਾ ਸਾਹਿਬ ਤੇ ਖਾਲੜਾ ਮਿਸ਼ਨ ਵੱਲੋਂ ਅਰਦਾਸ

ਪੰਜਾਬ ਨੂੰ ਦਿੱਲੀ ਮਾਡਲ ਨਹੀਂ ਕਰਤਾਪੁਰ ਸਾਹਿਬ ਮਾਡਲ ਬਣਾਇਆ ਜਾਵੇ : ਬੀਬੀ ਪਰਮਜੀਤ ਕੌਰ ਖਾਲੜਾ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਧਿਰਾਂ ਵੱਲੋਂ ‘ਗੁਰਾਂ ਦਾ ਪੰਜਾਬ ਜਵਾਬ ਮੰਗਦਾ,ਹਿਸਾਬ ਮੰਗਦਾ’ ਮੁਹਿੰਮ ਤਹਿਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ। ਜਿਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਇਹ ਅਹਿਦ ਕੀਤਾ ਗਿਆ ਹੈ ਕਿ ਪੰਜਾਬ ਅੰਦਰ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ | ਉਥੇ ਹੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਪੰਜਾਬ ਅੰਦਰ ਦਿੱਲੀ ਮਾਡਲ ਨਾਲੋਂ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਮਾਡਲ ਲਿਆਉਣ ਦੀ ਗੱਲ ਕੀਤੀ।
ਅਰਦਾਸ ਉਪਰੰਤ ਖਾਲੜਾ ਮਿਸ਼ਨ ਦੇ ਆਗੂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਖਾਣ ਵਾਲੀਆਂ ਬਹੁਤ ਸਾਰੀਆਂ ਪਾਰਟੀਆਂ ਆਈਆਂ | ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਅੱਤਵਾਦ ਦੀ ਭੇਂਟ ਚੜਾਕੇ ਖਤਮ ਵੀ ਕਰਵਾਇਆ ਅਤੇ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਦਿੱਲੀ ਮਾਡਲ ਬਣਾਉਣਾ ਚਾਹੁੰਦੀ ਹੈ | ਪਰ ਆਮ ਆਦਮੀ ਪਾਰਟੀ ਵੀ ਅਕਾਲੀ, ਕਾਂਗਰਸ ਵਾਂਗ ਹੀ ਹੈ। ਉਹਨਾਂ ਕਿਹਾ ਕਿ ਜੋ ਦਿੱਲੀ ਦਾ ਮਾਡਲ ਹੁਣ ਤੱਕ ਸਾਨੂੰ ਦਿਖਾਇਆ ਗਿਆ ਹੈ ਉਸ ਨੇ ਸਾਨੂੰ ਲੁਟਿਆ ਹੀ ਹੈ | ਬੇਅਦਬੀਆਂ ਕਰਨ ਵਾਲੇ, ਅਕਾਲ ਤਖ਼ਤ ਸਾਹਿਬ ਦੇ ਹਮਲਾ ਕਰਨ ਵਾਲੇ, ਝੂਠੀਆਂ ਸਹੁੰਆਂ ਖਾ ਕੇ ਮੁਕਰਨ ਵਾਲਿਆਂ ਖਿਲ਼ਾਫ ਬਾਬਾ ਨਾਨਕ ਵਾਲਾ ਕਰਤਾਰਪੁਰ ਮਾਡਲ ਤਿਆਰ ਕਰਕੇ ਖੜਾ ਕਰਨਾ ਚਾਹੀਦਾ ਹੈ | ਉਹਨਾਂ ਕਿਹਾ ਪੰਜਾਬ ਵਿੱਚ 2022 ਦੀਆਂ ਚੋਣਾ ਸਿਰ ਤੇ ਹਨ, ਜੋ ਪਹਿਲਾਂ ਤੋਂ ਹੀ ਪੰਜਾਬ ਨੂੰ ਲੁੱਟ ਕੇ ਲੁਟੇਰੇ ਲੋਕ ਖਾ ਰਹੇ ਹਨ ਹੁਣ ਪੰਜਾਬ ਦੇ ਸਾਰੇ ਮੁੱਦੇ ਦੂਰ ਕਰਕੇ ਦੂਸ਼ਣਬਾਜੀ ਤੇ ਆਏ ਹੋਏ ਹਨ |
ਬੀਬੀ ਖਾਲੜਾ ਨੇ ਕਿਹਾ ਕਿ ਅਸੀ ਚਾਹੂੰਦੇ ਹਾਂ ਕਿ ਗੁਰੁ ਸਾਹਿਬ ਤੋਂ ਸੇਧ ਲੈ ਕੇ ਕੁੱਝ ਸਿਆਣੇ ਸਮਝਦਾਰ ਲੋਕ ਕਿ ਪੰਜਾਬ ਵਿੱਚ ਦਿੱਲੀ ਮਾਡਲਨਾਲੋਂ ਬਾਬਾ ਨਾਨਕ ਦਾ ਕਰਤਾਰਪੁਰ ਮਾਡਲ ਸਥਾਪਤ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਵੇ ਇਸ ਮਿਸਨ ਵਿੱਚ ਘੱਟ ਲੋਕ ਆਉਣ ਤੇ ਚੋਣਾਂ ਸਾਡਾ ਮੁੱਖ ਮੁੱਦਾ ਨਹੀ, ਪਰ ਸੱਚੇ ਸੁੱਚੇ ਲੋਕਾਂ ਨੂੰ ਇੱਕ ਰਾਹ ਤੇ ਖੜਾ ਕਰਨਾ ਚਾਹੁੰਦੇ ਹਾਂ ਤਾਂ ਜੋ ਪੰਜਾਬ ਵਿੱਚ ਹੋਈਆਂ ਬੇਇੰਨਸਾਫੀਆਂ ਦਾ ਇੰਨਸਾਫ ਲੈ ਸਕੀਏ |

Please follow and like us:

Similar Posts