ਪਿਛਲੇ ਦਿਨੀ ਪਿੰਡ ਬਾਦਲ ਵਿਖੇ ਐਕਸਾਇੱਜ ਵਿਭਾਗ ਵਲੋਂ ਇਕ ਸ਼ਰਾਬ ਦੀ ਨਜਾਇਜ਼ ਫੈਕਟਰੀ ਤੇ ਕੀਤੀ ਛਾਪੇਮਾਰੀ ਨੂੰ ਲੈ ਅਸਲ ਦੋਸ਼ੀ ਸ਼ਰਾਬ ਮਾਫੀਆ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਲੰਬੀ ਪੁਲਿਸ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ ਲੰਬੀ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਥਾਣਾ ਲੰਬੀ ਅਗੇ ਨੈਸ਼ਨਲ ਹੈਈਵੇ ਰੋਡ ਤੇ ਜਾਮ ਲਾਇਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਹਰਬਾਜ਼ੀ ਕੀਤੀ ।ਅਤੇ ਮੰਗ ਪੱਤਰ ਉਪ ਕਪਤਾਨ ਪੁਲਿਸ ਨੂੰ ਸੌਂਪਿਆ।

ਪਿਛਲੇ ਦਿਨੀ ਪਿੰਡ ਬਾਦਲ ਵਿਚ ਐਕਸਾਇੱਜ ਵਿਭਾਗ ਵਲੋਂ ਨਿਜਾਇਜ ਚਲ ਰਹੀ ਇਕ ਸ਼ਰਾਬ ਦੀ ਫੈਕਟਰੀ ਤੇ ਛਾਪੇਮਾਰੀ ਕਰ ਕੇ ਵੱਡੀ ਪੱਧਰ ਤੇ ਸ਼ਰਾਬ ਬਰਾਮਦ ਕਰਕੇ ਕੁਝ ਲੋਕਾਂ ਤੇ ਮਾਮਲਾ ਦਰਜ ਕਰਵਾਇਆ ਸੀ । ਅੱਜ ਆਮ ਆਦਮੀ ਪਾਰਟੀ ਵਲੋਂ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਦਾਇਕ ਬਲਜਿੰਦਰ ਕੌਰ ,ਕੁਲਤਾਰ ਸਿੰਘ ਸੰਦਵਾ ਅਤੇ ਗੁਰਮੀਤ ਸਿੰਘ ਹੇਅਰ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਪੁਲਿਸ ਅਤੇ ਸਰਕਾਰ ਖਿਲਾਫ ਹੱਥਾਂ ਵਿਚ ਤਖ਼ਤੀਆਂ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਥਾਣਾ ਲੰਬੀ ਦਾ ਘਰਾਵ ਕਰਦੇ ਹੋਏ ਮਲੋਟ ਡੱਬਵਾਲੀ ਨੈਸ਼ਨਲ ਹੈਈਵੇ ਰੋਡ ਜਾਮ ਲਗਾ ਕੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ । ਵਿਧਾਇਕ ਬਲਜਿੰਦਰ ਕੌਰ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਰਨ ਤਾਰਨ ਵਿਖੇ ਨਿਜ਼ਾਇਜ ਸ਼ਰਾਬ ਨੇ 100 ਦੇ ਕਰੀਬ ਲੋਕਾਂ ਤੋਂ ਮੌਤ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 302 ਦਾ ਮਾਮਲਾ ਦਰਜ ਕਰਨ ਬਾਰੇ ਕਿਹਾ ਸੀ ਪਰ ਅਜੇ ਤੱਕ ਕੋਈ ਕਰਵਾਈ ਨਹੀਂ । ਪਰ ਹੁਣ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਵਿੱਤ ਮੰਤਰੀ ਦੇ ਪਿੰਡ ਬਾਦਲ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਫੜੇ ਜਾਣ ਦੇ ਚੁਪੀ ਕਿਉ ਧਾਰੀ ਹੋਈ ਹੈ । ਇਸ ਤੋਂ ਸਾਬਤ ਹੁੰਦਾ ਹੈ ਕੇ ਕਾਂਗਰਸ ਅਤੇ ਅਕਾਲੀ ਰਲੇ ਹੋਏ ਹਨ। ਪੰਜਾਬ ਸਰਕਾਰ ਸ਼ਰਾਬ ਮਾਫੀਆ ਅਤੇ ਅਸਲ ਦੋਸ਼ੀਆਂ ਨੂੰ ਬਚਾ ਰਹੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Please follow and like us:

Similar Posts