ਬੇਅਦਬੀ ਮਾਮਲੇ ਸਬੰਧੀ SIT ਵੱਲੋਂ ਦੂਜਾ ਚਲਾਨ ਪੇਸ਼ ਕੀਤਾ ਗਿਆ ਹੈ। ਇਹ ਚਲਾਨ FIR no. 117/15 ਪੁਲਸ ਸਟੇਸ਼ਨ ਬਾਜਾਖਾਨਾ ਨਾਲ ਸਬੰਧਿਤ ਹੈ।

ਦੱਸ ਦੇਈਏ ਕਿ ਫਰੀਦਕੋਟ ਦੀ ਜੇ.ਐਮ.ਆਈ.ਸੀ ਅਦਾਲਤ ਵਿਵਾਦਤ ਪੋਸਟਰ ਮਾਮਲੇ ਵਿੱਚ ਇਹ ਚਲਾਨ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਮਲੇ ਚ ਦੋਸ਼ੀ ਸੁਖਜਿੰਦਰ ਸਿੰਘ ਵਲੋਂ ਹਾਈਕੋਰਟ ਚ ਦਾਇਰ ਪਟੀਸ਼ਨ ਦੇ ਚਲਦੇ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਸੀ ਪਰ ਕੱਲ੍ਹ ਹਾਈ ਕੋਰਟ ਚ ਦੋਸ਼ੀ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਫ਼ਰੀਦਕੋਟ ਦੀ ਅਦਾਲਤ ਚ ਸਿੱਟ ਵਲੋਂ ਦੂਜਾ ਚਲਾਨ ਪੇਸ਼ ਕੀਤਾ ਗਿਆ ।
2015 ਦਾ ਇਹ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਦੱਸ ਦੇਈਏ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਚੋਰੀ ਹੋਇਆ ਸੀ ਜਿਸ ਤੋਂ ਬਾਅਦ ਵਿਵਾਦਤ ਪੋਸਟਰ ਲਗਾਏ ਗਏ ਸਨ, ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ । ਉਧਰ ਡੇਰਾ ਪ੍ਰੇਮੀ ਨੇ ਹੱਥ ਲਿਖਤ ਦੇ ਦੁਬਾਰਾ ਨਮੂਨੇ ਲਏ ਜਾਣ ਦਾ ਤਿੱਖਾ ਵਿਰੋਧ ਕੀਤਾ। ਲਗਾਤਾਰ SIT ਵਲੋਂ ਬੇਅਦਬੀ ਦੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ।

Please follow and like us:

Similar Posts