ਬੇਅਦਬੀ ਮੁੱਦੇ ‘ਤੇ ਬਾਦਲਾਂ ਨੂੰ ਬਚਾਉਣ ‘ਚ ਲੱਗੀ ਪੰਜਾਬ ਸਰਕਾਰ: Kultar Singh Sandhwan

ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ | ਜਿਸਦੀ ਅਗਵਾਈ ਆਪ ਵਿਧਾਇਕ ਕੁਲਤਾਰ ਸੰਧਵਾ ਨੇ ਕੀਤੀ | ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਕੈਪਟਨ ਸਰਕਾਰ ‘ਤੇ ਰੱਜ ਕੇ ਵਰ੍ਹੇ। ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਕੁਸ਼ਾਸਨ ਚੱਲ ਰਿਹਾ ਹੈ |
ਪ੍ਰਸ਼ਾਸਨ ਨਾ ਦੀ ਕੋਈ ਚੀਜ਼ ਨਹੀਂ ਤੇ ਨਾ ਹੀ ਸ਼ਾਸਨ ਨਾ ਦੀ ਕੋਈ ਚੀਜ਼ ਹੈ |
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁਖ ਮੰਤਰੀ ਹੋਕੇ ਪੰਜਾਬ ਦੇ ਹੀ ਸਭ ਤੋਂ ਵੱਡੇ ਬੇਅਦਬੀ ਦੇ ਮਾਮਲੇ ਤੇ ਇਨਸਾਫ਼ ਨਹੀਂ ਦਵਾ ਸਕੇ |
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਵਾਅਦਾ ਕਰਕੇ ਮੁਕਰ ਚੁਕੇ ਹਨ | ਬੇਅਦਬੀ ਮਾਮਲਿਆਂ ਵਿਚ ਬਾਦਲਾਂ ਨੂੰ ਬਚਾਉਣ ਤੇ ਲੱਗੀ ਹੈ ਕੈਪਟਨ ਸਰਕਾਰ |

Please follow and like us:

Similar Posts