ਖਡੂਰ ਸਾਹਿਬ : ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਜਿੱਥੇ ਵਿਰੋਧੀ ਸਿਆਸੀ ਤੰਜ ਕਸ ਰਹੇ ਹਨ ਤਾਂ ਉੱਥੇ ਹੀ ਪਾਰਟੀ ਦਾ ਸਾਥ ਛੱਡ ਕੇ ਜਾਣ ਵਾਲਿਆਂ ਦੀ ਵੀ ਭਰਮਾਰ ਲੱਗੀ ਹੋਈ ਹੈ। ਇਸ ਦੇ ਚਲਦਿਆਂ ਅੱਜ ਜ਼ਸਬੀਰ ਡਿੰਪਾ ਦੇ ਭਰਾ ਰਾਜਨ ਗਿੱਲ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ *ਚ ਚਲੇ ਗਏ ਹਨ। ਉੱਥੇ ਹੀ ਜ਼ਸਬੀਰ ਡਿੰਪਾ ਨੇ ਵੀ ਬਾਗੀ ਤੇਵਰ ਕਾਂਗਰਸ ਪਾਰਟੀ ਨੂੰ ਦਿਖਾਏ ਹਨ।
ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਦਮਨ ਬਾਜਵਾ, ਜਗਮੋਹਨ ਕੰਗ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਪਾਰਟੀ ਦਾ ਸਾਥ ਛੱਡ ਕੇ ਵੱਖ ਵੱਖ ਪਾਰਟੀਆਂ ਦਾ ਪੱਲਾ ਫੜ ਚੁਕੇ ਹਨ।ਅੱਜ ਰਾਜਨ ਗਿੱਲ ਵੱਲੋਂ ਅਕਾਲੀ ਦਲ ਜ਼ੋਇਨ ਕੀਤੀ ਗਈ ਹੈ।ਇਸ ਤੋਂ ਪਹਿਲਾਂ ਚਰਚਾ ਸੀ ਕਿ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਪਰ ਫਿਰ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਹੀ ਨਾਮਜ਼ਦਗੀ ਦਾਖਲ ਕੀਤੀ ਗਈ ਸੀ।ਇਸੇ ਹੀ ਸੀਟ ਤੋਂ ਰਮਨਦੀਪ ਸਿੰਘ ਸਿੱਕੀ ਵੱਲੋਂ ਵੀ ਦੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਉਨ੍ਹਾਂ ਇੱਕ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਦੂਜਾ ਕਾਂਗਰਸ ਪਾਰਟੀ ਵੱਲੋਂ।ਜਿਸ ਤੋਂ ਬਾਅਦ ਪਾਰਟੀ ਦੇ ਹੁਕਮਾਂ *ਤੇ ਗਿੱਲ ਦੇ ਨਾਮਜ਼ਦਗੀ ਕਾਗਜ ਰੱਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਹੀ ਗਿੱਲ ਦੇ ਬਾਗੀ ਸੁਰ ਤੇਜ਼ ਦਿਖਾਈ ਦੇ ਰਹੇ ਸਨ।ਭਾਵੇਂ ਨਾਮਜ਼ਦਗੀ ਦਾਖਲ ਕਰਨ ਦੀ ਤਾਰੀਖ ਵੀ ਲੰਘ ਚੁਕੀ ਹੈ ਪਰ ਫਿਰ ਸੰਨ੍ਹ ਮਾਰਨ ਦੀ ਰਾਜਨੀਤੀ ਤੇਜ਼ ਹੁੰਦੀ ਜਾ ਰਹੀ ਹੈ।
ਇਸ ਮੌਕੇ ਬੋਲਦਿਆਂ ਰਾਜਨ ਗਿੱਲ ਨੇ ਕਿਹਾ ਕਿ ਕਾਂਗਰਸ ਦਾ ਪਤਨ ਅੱਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਬਦੌਲਤ ਹੀ ਕਾਂਗਰਸ ਨੇ ਇਹ ਸੀਟ *ਤੇ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਕਿਹਾ ਕਿ ਜਿਸ ਜਿਸ ਸੀਟ *ਤੇ ਵੀ ਇਨ੍ਹਾਂ ਦਾ ਜ਼ੋਰ ਚੱਲਿਆ ਉਹ ਇਨ੍ਹਾਂ ਨੇ ਵੇਚੀ ਹੈ।ਉਨ੍ਹਾਂ ਕਿਹਾ ਕਿ ਹਰੀਸ਼ ਚੌਧਰੀ ਅਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਕਾਂਗਰਸ ਪਾਰਟੀ ਨੂੰ ਪਿੱਛੇ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨੀ ਤਾਂ ਦੂਰ ਦੀ ਗੱਲ ਹੈ ਇਹ ਹੁਣ ਬਹੁਤ ਪਿੱਛੇ ਰਹਿਣਗੇ।

Please follow and like us:

Similar Posts