ਰਾਮ ਰਹੀਮ ਨੂੰ ਵੱਡਾ ਝਟਕਾ ਹੁਣ ਰਾਮ ਰਹੀਮ ਨੂੰ ਨਹੀਂ ਮਿਲ ਸਕੇਗੀ ਹਨੀਪ੍ਰੀਤ
ਮੇਦਾਂਤਾ ਵਿਚ ਕਰੋਨਾ ਦਾ ਇਲਾਜ਼ ਕਰਾ ਰਹੇ ਡੇਰਾ ਮੁਖੀ ਰਾਮ ਰਹੀਮ ਦੀਆ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ | ਮੇਦਾਂਤਾ ਵਿਚ ਦਾਖਲ ਡੇਰਾ ਮੁਖੀ ਦੀ ਦੇਖਭਾਲ ਲਈ ਹੁਣ ਹਨੀ ਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਨੂੰ ਅਟੈਂਡੈਂਟ ਲਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ, ਇਸ ਤੋਂ ਬਾਅਦ ਹਸਪਤਾਲ ਨੇ ਉਸ ਦਾ ਕਾਰਡ ਰੱਦ ਕਰ ਦਿੱਤਾ ਹੈ। ਸ਼ੁਰੂ ਵਿਚ ਮੇਦਾਂਤਾ ਵੱਲੋਂ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਗਿਆ ਸੀ। ਹਾਲੇ ਇਹ ਤੈਅ ਨਹੀਂ, ਕਿ ਡੇਰਾ ਮੁਖੀ ਦਾ ਇਲਾਜ ਕਿੰਨਾ ਚਿਰ ਚਲੇਗਾ।
ਗੁਰਮੀਤ ਰਾਮ ਰਹੀਮ ਵਲੋਂ ਇੱਛਾ ਜਾਹਿਰ ਕੀਤੀ ਗਈ ਸੀ ਕਿ ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦੇ ਹਨ, ਤਾਂ ਅੱਜ ਹਨੀਪ੍ਰੀਤ , ਡੇਰਾ ਮੁਖੀ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਵਿਚ ਮਿਲਣ ਪੁੱਜੀ,ਜਿਥੇ ਮੇਦਾਂਤਾ ਵਲੋਂ ਉਸ ਨੂੰ 15 ਜੂਨ ਤਕ ਦਾ ਅਟੈਂਡੈਂਟ ਕਾਰਡ ਦਿਤਾ ਗਿਆ ਸੀ , ਉਹ ਪੁਲਿਸ ਦੇ ਕਹਿਣ ਤੇ, ਸੁਰੱਖਿਆ ਦੇ ਮੱਦੇਨਜ਼ਰ , ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ | ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਉਸ ਨੂੰ ਹਸਪਤਾਲ ਵਿਚ ਨਹੀਂ ਮਿਲ ਸਕੇਗੀ

Please follow and like us:

Similar Posts