ਫਰੀ ਬਿਜਲੀ ਦੇਣ ਦੇ ਮਾਮਲੇ ਤੋਂ ਬਾਅਦ ਲਗਾਤਾਰ ਪੰਜਾਬ ਭਰ ਦੇ ਵਿੱਚ ਸਿਆਸਤ ਇਸ ਕਦਰ, ਲਗਾਤਾਰ ਗਰਮਾਉਂਦੀ ਜਾ ਰਹੀ ਹੈ ਕਿ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਲੋਂ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਨਵਾਂ ਮੋੜ , ਸਾਹਮਣੇ ਆਇਆ ਜਿਸ ਵਿਚ ਕੇਜਰੀਵਾਲ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇੱਕ ਰੈਲੀ ਚ, 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਅਤੇ ਇਸਦੇ ਨਾਲ-ਨਾਲ ਵੱਡਾ ਵਾਅਦਾ ਕੀਤਾ ਕਿ ਪੰਜਾਬ ਨੂੰ ਦਿੱਲੀ ਦੇ ਵਾਂਗ ਹੀ ਬਿਜਲੀ ਦਿੱਤੀ ਜਾਵੇਗੀ ,ਜਿਸ ਵਿੱਚ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਇਸਦੇ ਸਬਦੇ ਚੱਲਦਿਆਂ, ਉਸ ਵੇਲੇ ਇੱਕ ਨਵਾਂ ਮੋੜ ਸਾਹਮਣੇ ਆਇਆ ਜਿਸ ਵਿਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਥਰਮਲ ਪਾਵਰ ਪਲਾਂਟ ਬੰਦ ਕਰਨ ਦੀਆਂ ਹਦਾਇਤਾਂ ਦੀ ਮੰਗ ਕਰਦਿਆਂ ਕੇਜਰੀਵਾਲ ਕੇਜਰੀਵਾਲ ਸਰਕਾਰ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਹ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਪੈਦਾ ਕਰ ਰਹੇ ਹਨ ।
ਜਿਸ ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ, ਇਸ ਪਟੀਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ‘ਤੇ ਪੰਜਾਬ ਦੇ ਹਿੱਤਾਂ ਖਿਲਾਫ‘ ਸਾਜਿਸ਼ਾਂ ’ਕਰਨ ਦਾ ਦੋਸ਼ ਲਾਇਆ।

ਇਸ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਚ ਕਿਹਾ ,ਕਿ ਪੰਜਾਬ ਦੀ ਤਬਾਹੀ ਸਾਫ਼ ਨਜ਼ਰ ਆ ਰਹੀ ਹੈ … ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ, ਸਾਡੇ ਥਰਮਲ ਪਾਵਰ ਪਲਾਂਟ, ਬਿਜਲੀ ਦੇ ਸੰਕਟ ਦੇ ਮੱਧ ਵਿਚ ਬੰਦ ਹੋ ਜਾਣ, ਇਸ ਗਰਮੀ ਵਿਚ ਪੰਜਾਬੀਆਂ ਨੂੰ ਬੇਵੱਸ ਛੱਡਣ ਅਤੇ ਸਾਡੀ ਇਸ ਝੋਨੇ ਦੀ ਬਿਜਾਈ ਦੇ ਮੌਸਮ ਵਿਚ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਏਗਾ।

ਇਸ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕੇਜਰੀਵਾਲ ਵਲੋਂ ਪਟੀਸ਼ਨ ਦਾਇਰ ਕਰਕੇ ਪੰਜਾਬ ਦੇ ਲੋਕਾਂ ਨਾਲ“ ​​ਧੋਖਾ ”ਕਰਨ ਦਾ ਦੋਸ਼ ਲਗਾਇਆ । ਉਨ੍ਹਾਂ ਦੋਸ਼ ਲਾਇਆ ਕਿ ਰਾਜ ਵਿੱਚ ਬਿਜਲੀ ਸੰਕਟ ਨੂੰ ਹੋਰ ਵਿਗਾੜਨਾ ਇੱਕ ਵੱਡੀ ਸਾਜਿਸ਼ ਸੀ। ਪੰਜਾਬ ਪਹਿਲਾਂ ਹੀ , ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਅਕਸਰ ਲੋਡ ਸ਼ੈਡਿੰਗ ਅਤੇ ਵੋਲਟੇਜ ਉਤਰਾਅ ਚੜਾਅ ਨਾਲ ਬਿਜਲੀ ਦੀ ਬੇਮਿਸਾਲ ਘਾਟ ਦਾ ਸਾਹਮਣਾ ਕਰ ਰਿਹਾ ਹੈ।

Please follow and like us:

Similar Posts