ਗਰੀਬ ਕਰੋਨਾ ਮਰੀਜ਼ਾਂ ਤੱਕ ਮੁਫ਼ਤ ਭੋਜਨ ਪਹੁੰਚਾਏਗਾ ਪ੍ਰਸ਼ਾਸਨ
ਪੰਜਾਬ ਵਿੱਚ ਗਰੀਬ ਅਤੇ ਬੇਸਹਾਰਾ ਕਰੋਨਾ ਮਰੀਜ਼ਾਂ ਲਈ ਹੁਣ ਪੰਜਾਬ ਪੁਲਿਸ ਭੋਜਨ ਮੁਹਈਆ ਕਰਵਾਉਣ ਜਾ ਰਹੀ ਹੈ |
ਸ਼ੁਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਰੀਬ ਕਰੋਨਾ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹਈਆ ਕਰਾਉਣ ਦਾ ਐਲਾਨ ਕੀਤਾ ਗਿਆ ਸੀ | ਜਿਸ ਦੇ ਉਪਰੰਤ ਹੋਸ਼ਿਆਰਪੂਰ ਪੁਲਿਸ ਲਾਈਨ ‘ਚ ਬਣਾਈ ਗਈ ਕੋਵਿਡ ਕੰਟੀਨ ਤੋਂ SSP ਨਵਜੋਤ ਸਿੰਘ ਮਾਹਲ ਨੇ ਇਸ ਭਲਾਈ ਕਾਰਜ ਦੀ ਸ਼ੁਰੂਆਤ ਕੀਤੀ | ਉਹਨਾਂ ਦਸਿਆ , ਕਿ ਇਸ ਮਨੁੱਖਤਾਵਾਦੀ ਉਪਰਾਲੇ ਹੇਠ , ਲੋੜਵੰਦ ਮਰੀਜ਼ ਦਿਨ ਰਾਤ ਕਿਸੇ ਵੀ ਸਮੇਂ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181 ਅਤੇ 112 ਤੇ ਕਾਲ ਕਰ ਸਕਦੇ ਹਨ ਅਤੇ ਮੁਫ਼ਤ ਤਾਜ਼ਾ ਭੋਜਨ ਪ੍ਰਾਪਤ ਕਰ ਸਕਦੇ ਹਨ|
ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਇਹਨਾਂ ਕਰੋਨਾ ਰਸੋਈਆਂ ਤੋਂ ਡਿਲਿਵਰੀ ਦੇਣ ਵਾਲੇ ਮੁੰਡਿਆਂ ਰਾਹੀਂ ਮਰੀਜ਼ਾਂ ਦੇ ਘਰਾਂ ਤੱਕ ਪੱਕਿਆ ਹੋਇਆ ਭੋਜਨ ਮੁਹਈਆ ਕਰਵਾਇਆ ਜਾਵੇਗਾ |
DGP ਦਿਨਕਰ ਗੁਪਤਾ ਨੇ ਸੂਬੇ ਵਿੱਚ ਗਰੀਬ ਕਰੋਨਾ ਮਰੀਜ਼ਾਂ ਲਈ ਭੋਜਨ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵਲੋਂ ਕੀਤੇ ਗਏ ਉਪਰਾਲੇ ਤੇ ਮਾਨ ਵਾਲੀ ਗੱਲ ਦੱਸਿਆ |
ਲੋੜਵੰਦ ਕਰੋਨਾ ਮਰੀਜ਼ਾਂ ਲਈ ਇਹ ਸੇਵਾ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਗਈ | ਜਿਸ ਤੋਂ ਉਹ ਹੈਲਪਲਾਈਨ ਨੰਬਰ 181 ਅਤੇ 112 ਤੇ ਕਾਲ ਕਰ ਮੁਫ਼ਤ ਸੇਵਾ ਪ੍ਰਾਪਤ ਕਰ ਸਕਦੇ ਹਨ |

Please follow and like us:

Similar Posts