Punjab Vidhan Sabha Election 2022 : ਆਖਿਰਕਾਰ ਅੱਜ ਉਹ ਦਿਨ ਆ ਗਿਆ ਹੈ ਜਦੋਂ ਪੰਜਾਬ ਦੀ ਲੋਕ ਪੰਜ ਸਾਲ ਲਈ ਆਪਣੀ ਨਵੀਂ ਸਰਕਾਰ ਚੁਣਨ ਜਾ ਰਹੇ ਹਨ। ਅੱਜ ਸਵੇਰ ਅੱਠ ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੰਜਾਬ ਦੇ ਹਰ ਹਲਕੇ ਅੰਦਰ ਵੋਟਿੰਗ ਪ੍ਰਕਿਰਿਆ ਰਾਹੀਂ ਚੋਣਾਂ ਹੋ ਰਹੀਆਂ ਹਨ । ਜ਼ਿਕਰਯੋਗ ਹੈ ਕਿ ਪੰਜਾਬ ਅੰਦਰ 14684 ਥਾਵਾਂ ‘ਤੇ ਕੁੱਲ 24689 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਇਕਵੰਜਾ ਅਗਜ਼ਲਰੀ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ । ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਅੰਦਰ ਕੁੱਲ 21,499,804 ਵੋਟਰ ਹਨ ਜਿਨ੍ਹਾਂ ਵਿੱਚੋਂ 11298081 ਮਰਦ ਅਤੇ 10200996 ਮਹਿਲਾਵਾਂ ਵੋਟਰ ਹਨ ਜਦੋਂ ਕਿ 727 ਟਰਾਂਸਜੈਂਡਰ ਵੋਟਰ ਹਨ । ਹੁਣ ਜ਼ੇਕਰ ਉਮੀਦਵਾਰਾਂ ਦੀ ਗੱਲ ਕਰ ਲਈਏ ਤਾਂ ਵੱਖ ਵੱਖ ਪਾਰਟੀਆਂ ਵਿੱਚੋਂ ਬਾਰਾਂ ਸੌ ਦੋ ਮਰਦ ਉਮੀਦਵਾਰ ਅਤੇ ਤਰੱਨਵੇ ਔਰਤਾਂ ਜਦੋਂਕਿ ਦੋ ਟਰਾਂਸਜੈਂਡਰ ਉਮੀਦਵਾਰ ਸ਼ਾਮਲ ਹਨ। ਇਸ ਤਰ੍ਹਾਂ ਸੂਬੇ ਅੰਦਰ ਕੁੱਲ 1304 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ।

20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਹੋ ਰਹੀਆਂ ਚੋਣਾਂ ਵਾਸਤੇ ਵੋਟਾਂ ਪੈਣ ਦੇ ਅਮਲ ਦੇ ਦੌਰਾਨ ਪੰਜਾਬ ਦੀ ਸਭ ਤੋਂ ਵੱਡੀ ‘ਹੌਟ ਸੀਟ’ ਬਣ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਇਕ ਕਮਾਲ ਦਾ ਸਬੱਬ ਬਣਿਆ।

ਇਕ ਪੋਲਿੰਗ ਬੂਥ ਦੇ ਬਿਲਕੁਲ ਭੀੜੇ ਜਿਹੇ ਛੋਟੇ ‘ਐਂਟਰੀ ਪੁਆਂਇੰਟ’ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹੋ ਗਏ।

ਇਹ ਇੱਡਾ ਵੱਡਾ ਸੰਜੋਗ ਸੀ ਕਿ ਐਂਟਰੀ ਪੁਆਇੰਟ, ਭਾਵ ਛੋਟੇ ਗੇਟ ’ਤੇ ਜਦ ਮਜੀਠੀਆ ਅੰਦਰੋਂ ਬਾਹਰ ਆਏ ਤਾਂ ਬਿਲਕੁਲ ਸਾਹਮਣੇ ਹੀ ਸ: ਨਵਜੋਤ ਸਿੰਘ ਸਿੱਧੂ ਅੰਦਰ ਐਂਟਰ ਹੋਣ ਲਈ ਪੁੱਜ ਗਏ। ਦੋਹਾਂ ਆਗੂਆਂ ਵਿਚਾਲੇ ਦੋ ਫੁੱਟ ਦੀ ਦੂਰੀ ਵੀ ਨਾ ਰਹੀ, ਆਹਮੋ ਸਾਹਮਣੇ ਹੋ ਗਏ ਅਤੇ ਨਜ਼ਰਾਂ ਮਿਲੀਆਂ।

ਖੁਸ਼ਗਵਾਰ ਗੱਲ ਇਹ ਰਹੀ ਕਿ ਦੋਹਾਂ ਆਗੂਆਂ ਵਿਚਾਲੇ ਚੋਣ ਪ੍ਰਚਾਰ ਦੇ ਸਮੇਂ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਤਿੱਖੀ ਇਲਜ਼ਾਮਬਾਜ਼ੀ ਅਤੇ ਬੋਲਾਂ ਕੁਬੋਲਾਂ ਕਾਰਨ ਤਲਖ਼ੀਆਂ ਭਰੇ ਮਾਹੌਲ ਦੇ ਬਾਵਜੂਦ ਜਿਵੇਂ ਹੀ ਦੋਵੇਂ ਆਗੂ ਇਕ ਦੂਜੇ ਦੇ ਸਾਹਮਣੇ ਹੋਏ ਤਾਂ ਸ: ਮਜੀਠੀਆ ਨੇ ਹੱਥ ਜੋੜ ਕੇ ਸ: ਸਿੱਧੂ ਨੂੰ ਫ਼ਤਹਿ ਬੁਲਾਈ ਅਤੇ ਹਾਲ ਪੁੱਛਿਆ ਜਿਸਦੇ ਜਵਾਬ ਵਿੱਚ ਸ: ਸਿੱਧੂ ਨੇ ਕਿਹਾ ਸਭ ਠੀਕ ਹੈ।

ਮਸਾਂ 4-5 ਸੈਕਿੰਡ ਦੀ ਇਸ ‘ਮਿਲਣੀ’ ਦੌਰਾਨ ਸ: ਮਜੀਠੀਆ ਨੇ ਚਿਹਰੇ ’ਤੇ ਮਾਸਕ ਲਗਾਇਆ ਹੋਇਆ ਸੀ ਜਦਕਿ ਸ:ਸਿੱਧੂ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਾਲ ਦਾ ਲਪੇਟਾ ਮਾਰਿਆ ਹੋਇਆ ਸੀ।

ਇਸ ਮਿਲਣੀ ਵਿੱਚ ਕੇਵਲ ਦੁਆ ਸਲਾਮ ਹੀ ਹੋਈ ਅਤੇ ਇਕ ਦੂਜੇ ਨੂੰ ਦੁਆ ਸਲਾਮ ਕਰਨ ਉਪਰੰਤ ਸ: ਮਜੀਠੀਆ ਬਾਹਰ ਵੱਲ ਨੂੰ ਅੱਗੇ ਵਧ ਗਏ ਜਦਕਿ ਸ: ਸਿੱਧੂ ਉਸੇ ਰਸਤਿਉਂ ਪੋਲਿੰਗ ਬੂਥ ਦੇ ਅੰਦਰ ਚਲੇ ਗਏ।

ਸ:ਮਜੀਠੀਆ ਨਾਲ ਇਕ ਹੋਰ ਸਬੱਬ ਵੀ ਵਾਪਰਿਆ। ਜਦ ਉਹ ਇਕ ਬਾਜ਼ਾਰ ਵਿੱਚ ਜਾ ਰਹੇ ਸਨ ਤਾਂ ਸਾਹਮਣਿਉਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ: ਜਗਮੋਹਨ ਸਿੰਘ ਰਾਜੂ ਆ ਗਏ। ਦੋਵਾਂ ਨੇ ਆਪਸ ਵਿੱਚ ਇਕ ਦੂਜੇ ਨੂੂੰ ਘੁੱਟ ਕੇ ਜੱਫ਼ੀ ਪਾਈ ਅਤੇ ਸੰਖੇਪ ਮਿਲਣੀ ਤੋਂ ਬਾਅਦ ਆਪੋ ਆਪਣੇ ਰਸਤੇ ਰਵਾਨਾ ਹੋ ਗਏ।

16:26 ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਾਮ 4 ਵਜੇ ਤੱਕ ਔਸਤਨ 45.4 ਪ੍ਰਤੀਸ਼ਤ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ।

16:20 : ਪੁਲੀਸ ਵੱਲੋਂ ਗੱਡੀ ਕਬਜ਼ੇ ਵਿੱਚ ਲਏ ਜਾਣ ਤੋਂ ਬਾਅਦ ਸੋਨੂੰ ਸੋਦ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਵੱਲੋਂ ਵੋਟਾਂ ਖ਼ਰੀਦੀਆਂ ਜਾ ਰਹੀਆਂ ਹਨ ।

16:12 : ਅਕਾਲੀ ਦਲ ਦੀ ਸ਼ਿਕਾਇਤ ਤੇ ਪੁਲੀਸ ਨੇ ਅਦਾਕਾਰ ਸੋਨੂੰ ਸੂਦ ਦੀ ਕਾਰ ਕਬਜ਼ੇ ਚ ਲੈ ਲਈ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਵੱਲੋਂ ਸ਼ੁੱਧ ਸੂਤੇ ਵੋਟਰਾਂ ਨੂੰ ਪ੍ਰਭਾਵਿਤ ਕਰਦੀ ਇਲਜ਼ਾਮ ਲਗਾਏ ਗਏ ਹਨ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਸੋਨੂ ਸੂਦ ਦੀ ਕਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।ਸੋਨੂੰ ਸੂਦ ਦਾ ਕਹਿਣਾ ਹੈ ਕਿ ਉਥੇ ਪਾਰਕਿੰਗ ਦੀ ਸਮੱਸਿਆ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਇਕ ਸਾਈਡ ਤੇ ਗੱਡੀ ਖੜ੍ਹੀ ਕੀਤੀ ਗਈ ਸੀ

14:33 :”ਐਨੀ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪੰਜਾਬ ਦੇ 3 ਕਰੋੜ ਲੋਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੰਘਰਸ਼ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਦਾ ਸਨਮਾਨ ਕਰ ਰਹੇ ਹਨ…ਉਹਨਾਂ ਦਾ ਸੁਪਨਾ ਪੂਰਾ ਕਰ ਰਹੇ ਹਨ।”

14:19 : ਚੋਣ ਦੰਗਲ ਵਿੱਚ ਸਭ ਤੋਂ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ । ਜੀ ਹਾਂ ਮਾਮਲਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਹੈਂ ਇੱਥੇ ਰਵਿਦਾਸ ਮੰਦਰ ਦੇ ਪੁਜਾਰੀ ਦ ਗਏ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਪੁਜਾਰੀ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ ਗਈ ਹੈ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਮਸਲੇ ਤਬਾਹੀ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿਚ ਵੋਟਿੰਗ ਪ੍ਰਕਿਰਿਆ ਬੰਦ ਹੋ ਗਈ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੁਜਾਰੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਵੋਟਿੰਗ ਨਹੀਂ ਕਰਨਗੇ।

14:16 ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋ ਤੇ ਹੋਏ ਹਮਲੇ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਹੁਣ ਲਾਭ ਸਿੰਘ ਉਗੋਕੇ ਵੱਲੋਂ ਵੀ ਵਿਰੋਧੀਆਂ ਤੇ ਖੂਬ ਤਿੱਖੇ ਸਿਆਸੀ ਵਾਰ ਕੀਤੇ ਜਾ ਰਹੇ ਹਨ ਉਗੋਕੇ ਦਾ ਕਹਿਣਾ ਹੈ ਕਿ ਕਾਂਗਰਸੀ ਉਮੀਦਵਾਰ ਦੇ ਪੁੱਤਰ ਅਤੇ ਉਸ ਦੇ ਦੋਸਤਾਂ ਵੱਲੋਂ ਮਿਲ ਕੇ ਉਨ੍ਹਾਂ ਦੀ ਗੱਡੀ ਤੇ ਹਮਲਾ ਕੀਤਾ ਗਿਆ

https://fb.watch/bhKkyHxMKn/

13:30PM ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੇ ਚੋਣਾ ਦਾ ਕੀਤਾ ਬਾਈਕਾਟ

ਮਾਮਲਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਰਸੂਲਪੁਰ ਅਤੇ ਬਸਿਆਲਾ ਦਾ ਹੈ। ਜੀ ਹਾਂ ਇਨ੍ਹਾਂ ਦੋਵੇਂ ਪਿੰਡਾਂ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ । ਦਰਅਸਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗੜ੍ਹਸ਼ੰਕਰ ਨੇੜਿਓਂ ਪਿੰਡਾਂ ਦੇ ਵਿਚੋਂ ਜੋ ਰੇਲਵੇ ਲਾਈਨ ਲੰਘਦੀ ਹੈ ਤਾਂ ਤਿੰਨ ਸਾਲ ਪਹਿਲਾਂ ਰੇਲਵੇ ਵੱਲੋਂ ਫਾਟਕ ਬੰਦ ਕਰ ਦਿੱਤੇ ਗਏ ਸਨ ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਕਾਰਨ ਪਿੰਡ ਬਸਿਆਲਾ, ਰਸੂਲਪੁਰ, ਚੋਹੜਾ, ਬਕਾ ਪੁਰ ਗੁਰੂ, ਦੇਣੋਵਾਲ ਕਲਾਂ ਅਤੇ ਪਲੀਆਂ ਦੀ ਆਵਾਜਾਈ ਪੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਪੰਜ ਕਿਲੋਮੀਟਰ ਦੇ ਕਰੀਬ ਜ਼ਿਆਦਾ ਫਾਸਲਾ ਤੈਅ ਕਰਨਾ ਪੈਂਦਾ ਹੈ । ਇੱਥੇ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਲਗਾਤਾਰ ਇਸ ਮਸਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਉੱਥੋਂ ਦੇ ਵਿਧਾਇਕਾਂ ਅਤੇ ਹੋਰ ਆਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ ਤੇ ਇਸ ਮਸਲੇ ਦਾ ਹੱਲ ਕੱਢਣ ਲਈ ਬੇਨਤੀਆਂ ਵੀ ਕੀਤੀਆਂ ਗਈਆਂ ਹਨ ਪਰ ਕੋਈ ਵੀ ਉਨ੍ਹਾਂ ਦੇ ਇਸ ਮਸਲੇ ਤੇ ਗੌਰ ਨਹੀਂ ਕਰ ਰਿਹਾ। ਲੋਕਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਹੁਣ ਵਿਧਾਨ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾ ਰਿਹਾ ਹੈ

12:50PM ਹੁਣ ਜੇਕਰ ਗੱਲ ਹਲਕਾ ਮਜੀਠਾ ਦੀ ਕਰ ਲਈਏ ਤਾਂ ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਗਨੀਵ ਕੌਰ ਅਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ । ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ ਜਦੋਂਕਿ ਉਨ੍ਹਾਂ ਵੱਲੋਂ ਆਪਣੇ ਜੱਦੀ ਹਲਕੇ ਮਜੀਠਾ ਤੋਂ ਆਪਣੀ ਪਤਨੀ ਗ਼ਨੀਵ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਹੁਣ ਦੋਨਾਂ ਹੀ ਉਮੀਦਵਾਰਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ।

12:48 PM ਵੋਟ ਪਾਉਣ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਦੀ ਵਿਰੋਧੀਆਂ ਤੇ ਲਾਏ ਸਿਆਸੀ ਤੱਜ ਕਿਹਾ ਅਸੀਂ ਪੰਜ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਰ ਬਾਕੀ ਸਿਆਸਤਦਾਨ ਸਿਰਫ਼ ਟਿਕਟ ਨਾ ਮਿਲਣ ਕਰਕੇ ਹੀ ਪਾਰਟੀ ਛੱਡ ਦਿੰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਕਸੇ ਸਿਆਸੀ ਤੱਜ

12:40 PM ਖੇਮਕਰਨ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ, ਲੁਧਿਆਣਾ ਪੱਛਮੀ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ, ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ, ਡੇਰਾਬਸੀ ਤੋਂ ਐਨ.ਕੇ ਸ਼ਰਮਾ, ਬੁਢਲਾਡਾ ਤੋਂ ਡਾਂ ਨਿਸ਼ਾਨ ਸਿੰਘ, ਨੇ ਆਪੋ ਆਪਣੇ ਹਲਕਿਆਂ ਵਿੱਚ ਪਾਈ ਵੋਟ

12: 35 ਸਿਆਸਤ ਦੇ ਬਾਬਾ ਬੋਹਡ਼ ਸ. ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ। ਉਹ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ

12:21PM : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪਾਈ ਗਈ ਆਪਣੀ ਵੋਟ।

12:20PM ਇਸ ਵੇਲੇ ਦੀ ਵੱਡੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਨਾਲ ਜੁੜੀ ਹੋਈ ਆ ਰਹੀ ਹੈ। ਜੀਹਾਂ ਲਾਭ ਸਿੰਘ ਉਗੋਕੇ ਦੀ ਗੱਡੀ ਦੇ ਉੱਪਰ ਭਿਆਨਕ ਹਮਲਾ ਹੋਇਆ ਹੈ ਦੱਸ ਦਈਏ ਕਿ ਲਾਭ ਸਿੰਘ ਉਗੋਕੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਚੋਣ ਲੜ ਰਹੇ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਹਨ।

12:00PM ਹੁਣ ਤਕ ਵੱਡੀ ਗਿਣਤੀ ਵਿੱਚ ਨਾਮੀ ਸ਼ਖ਼ਸੀਅਤਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾ ਚੁੱਕਿਆ ਹੈ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਵੱਲੋਂ ਖਰੜ ਦੇ ਵਿਚ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਧਾਰੋਵਾਲੀ ਵਿਖੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ । ਉੱਧਰ ਪ੍ਰਨੀਤ ਕੌਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜਿੱਤਣ ਦਾ ਦਾਅਵਾ ਕੀਤਾ ਗਿਆ ਹੈ।

11:11AM ਪੰਜਾਬ ਅੰਦਰ ਚੱਲ ਰਹੀ ਵੋਟਿੰਗ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਵੱਲੋਂ ਇੱਕ ਅਜਿਹਾ ਟਵੀਟ ਕੀਤਾ ਗਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ।ਦਰਅਸਲ ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਅਟਾਰੀ ਏਸ਼ੀ ਬੂਥ ਨੰ: 197 ਅਤੇ ਫਗਵਾੜਾ ਏਸੀ ਬੂਥ ਨੰਬਰ 119 ਆ ਤੇ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਉਨ੍ਹਾਂ ਵੱਲੋਂ ਇਹ ਟਵੀਟ ਉਤਰਾਥ ਚੈੱਕ ਕਰਦੀ ਅਤੇ ਵੋਟਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਉਨ੍ਹਾਂ ਵੱਲੋਂ ਅਕਾਲੀ ਦਲ ਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਵੀ ਲਗਾਏ ਹਨ

11:10 AM : ਸੂਬੇ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਪੰਜਾਬ ਦੇ ਲੋਕ ਆਪਣੀ ਨਵੀਂ ਸਰਕਾਰ ਚੁਨ਼ਣ ਲਈ ਬੇਤਾਬ ਹਨ ਅਤੇ ਉਨ੍ਹਾਂ ਦੇ ਵੱਲੋਂ ਲਗਾਤਾਰ ਵੋਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਤਕ 6.5 ਫ਼ੀਸਦੀ ਵੋਟਿੰਗ ਹੋਈ

11:00AM ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਵੱਲੋਂ ਆਪਣੀ ਵੋਟ ਪਾਉਣ ਤੋਂ ਬਾਅਦ ਇਕ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਪਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ।

10:50 AM : ਮੋਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਆਪਣੀ ਵੋਟ ਪਾ ਦਿੱਤੀ ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਨਾਗਰਿਕ ਜਾਗਰੁਕ ਹੋਣ

10:45 ਸਰੀਰ ਇੱਕ ਪਰ ਦੋ ਵੱਖਰੇ ਵੋਟਰ ਸੋਹਣਾ ਮੋਹਣਾ ਨੇ ਪਾਈ ਪਹਿਲੀ ਵੋਟ

ਪੰਜਾਬ ਦੇ ਲੋਕ ਅੱਜ ਆਪੋ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਆਪਣੀ ਨਵੀਂ ਸਰਕਾਰ ਦੀ ਚੋਣ ਕਰ ਰਹੇ ਹਨ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ੨੦ ਅਧੀਨ ਪੈਂਦੇ ਬੂਥ ਨੰਬਰ ਇੱਕ ਸੌ ਇੱਕ ਤੇ ਸੋਹਣਾ ਮੋਹਣਾ ਵੱਲੋਂ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ।

ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਸੋਹਣਾ ਮੋਹਣਾ ਦੀ ਵੋਟ ਪਵਾਉਣ ਦੇ ਲਈ ਮੁੱਖ ਚੋਣ ਕਮਿਸ਼ਨਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਸਥਾਨਕ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸੋਹਣਾ ਮੋਹਣਾ ਨੂੰ ਸਨਮਾਨਤ ਵੀ ਕੀਤਾ ਗਿਆ

10:36 AM ਮਨਪ੍ਰੀਤ ਸਿੰਘ ਬਾਦਲ ਨੇ ਪਰਿਵਾਰ ਸਮੇਤ ਪਾਈ ਵੋਟ

10: 35 AM ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਰਿਵਾਰ ਸਮੇਤ ਪਾਈ ਵੋਟ

10:40AM ਆਬਾਦੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਡੀ ਮੋਹਾਲੀ ਥ੍ਰੀਬੀਟੂ ਤੋਂ ਆਪਣੀ ਵੋਟ ਪਾ ਦਿੱਤੀ ਹੈ

10:00 AM : ਸੂਬੇ ਅੰਦਰ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਹੀ ਦਿੱਗਜ ਲੀਡਰਾਂ ਸਾਰੇ ਵੋਟਰਾਂ ਨੂੰ ਵਿਸ਼ੇਸ਼ ਅਪੀਲ

ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜੇ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕਿਸੇ ਈਸਵੀ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਯਤਨ ਕੀਤੇ ਗਏ ਹਨ ਅਤੇ ਹੁਣ ਲੋਕਾਂ ਦੀ ਮਰਜ਼ੀ ਹੋਵੇਗੀ

ਜੇਕਰ ਗੱਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਅੱਜ ਪੰਜਾਬ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਹੈ ਜਦੋਂ ਉਹ ਆਪਣੀ ਹਰਮਨ ਪਿਆਰੀ ਸਰਕਾਰ ਚੁਣਨਗੇ ।

ਉੱਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਕ ਟਵੀਟ ਕਰਦਿਆਂ ਲੋਕਾਂ ਨੂੰ ਸਲਾਹ ਦਿੱਤੀ ਗਈ ਇਹ ਕਿ ਉਹ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਦੇ ਇਸ ਖਾਸ ਦਿਨ ਨੂੰ ਹਮੇਸ਼ਾਂ ਲਈ ਯਾਦਗਾਰ ਬਣਾਓ ਵੋਟ ਜ਼ਰੂਰ ਪਾਓ । ਜ਼ਿੰਮੇਵਾਰ ਨਾਗਰਿਕ ਹੋਂਣ ਦਾ ਫ਼ਰਜ਼ ਨਿਭਾਉ

Please follow and like us:

Similar Posts