ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ‘ਤੇ ਗੰਭੀਰ ਦੋਸ਼ ਲਾਏ ਗਏ ਹਨ। ਸਿੱਧੂ ਦਾ ਕਹਿਣਾ ਹੈ ਕਿ ਸਾਰੇ ਚੋਰ ਇਕੱਠੇ ਹੋ ਕੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਤੋਂ ਰੋਕਣ ਲਈ ਆਏ ਹਨ ਅਤੇ ਪੰਜਾਬ ਦਾ ਵਿਕਾਸ ਕਰਨ ਤੋਂ ਰੋਕਣ ਲਈ ਆਏ ਹਨ।
ਦਰਅਸਲ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਸੇ ਦਿਨ ਤੋਂ ਲੈ ਕੇ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਦੋਵੇਂ ਉਮੀਦਵਾਰ ਆਹਮੋ ਸਾਹਮਣੇ ਹਨ ਅਤੇ ਲਗਾਤਾਰ ਇੱਕ ਦੂਜੇ ਤੇ ਸਿਆਸੀ ਤੰਜ ਕਸ ਰਹੇ ਹਨ।ਉਨ੍ਹਾਂ ਕਿਹਾ ਕਿ ਮਾਫੀਏ ਦਾ ਇੱਕ ਸਰਗਨਾ ਅੱਜ ਨਵਜੋਤ ਸਿੰਘ ਸਿੱਧੂ ਨੂੰ ਵਿਕਾਸ ਕਰਨ ਤੋਂ ਰੋਕਣ ਲਈ ਆਇਆ ਹੈ । ਬਿਕਰਮ ਮਜੀਠੀਆ ਤੇ ਦੋਸ਼ ਲਗਾਉਂਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਕ ਫਿਰੌਤੀਆਂ ਲੈਣ ਵਾਲਾ ਵਿਅਕਤੀ ਹੈ ਅਤੇ ਲੋਕਾਂ ਦੇ ਰੁਜ਼ਗਾਰ ਖੋਹਣ ਵਾਲਾ ਵਿਅਕਤੀ ਹੈ । ਇੱਥੇ ਹੀ ਬੱਸ ਨਹੀਂ ਸਿੱਧੂ ਨੇ ਮਜੀਠੀਆ ਨੂੰ ਇਕ ਤਸਕਰ ਗਰਦਾਨ ਦਿੱਤਾ ।


ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਆਏ ਹਨ ਅਤੇ ਇਹ ਪੀੜ੍ਹੀ ਨੂੰ ਬਰਬਾਦ ਕਰਨ ਵਾਲਾ ਵਿਅਕਤੀ ਹੈ ਉਨ੍ਹਾਂ ਕਿਹਾ ਕਿ ਇਸ ਨੇ ਇੱਥੇ ਚਿੱਟਾ ਵਿਕ ਵਾਉਣਾ ਹੈ ਅਤੇ ਲੋਕਾਂ ਤੇ ਪਰਚੇ ਪਵਾਉਣੇ ਹਨ ।ਨਵਜੋਤ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੇ ਸੜਕਾਂ ਬਿਕਰਮ ਮਜੀਠੀਆ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ ਕਿਉਂਕਿ ਉਹ ਸੁੱਖੇ ਗੱਪੀ ਨੂੰ ਬਚਾਉਣਾ ਚਾਹੁੰਦੇ ਹਨ

Please follow and like us:

Similar Posts