ਕਪੂਰਥਲਾ : ਸਿਆਸਤਦਾਨਾਂ ਵਿਚਕਾਰ ਵਾਰ ਪਲਟਵਾਰ ਦੀ ਸਿਆਸਤ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਹੁਣ ਕਪੂਰਥਲਾ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਦਵਿੰਦਰ ਸਿੰਘ ਢਪਈ ਵੱਲੋਂ ਕਾਂਗਰਸ ਪਾਰਟੀ *ਤੇ ਗੰਭੀਰ ਇਲਜ਼ਾਮ ਲਾਏ ਗਏ ਹਨ। ਢਪਈ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਨਸ਼ਾ ਬਹੁਤ ਵੱਧ ਗਿਆ ਹੈ ਅਤੇ ਨਾ ਹੀ ਕੋਈ ਵਿਕਾਸ ਹੋਇਆ ਹੈ। ਦਰਅਸਲ ਢਪਈ ਵੱਲੋਂ ਇਹ ਇਲਜ਼ਾਮ ਆਪਣੇ ਚੋਣ ਪ੍ਰਚਾਰ ਦੌਰਾਨ ਲਾਏ ਗਏ ਹਨ।
ਦਵਿੰਦਰ ਸਿੰਘ ਢਪਈ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਇਸ ਵਾਰ ਹਾਰ ਹੋਵੇਗੀ ਢਪਈ ਨੇ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਨੂੰ ਨਸ਼ੇ ਦੀ ਮੰਡੀ ਬਣਾ ਦਿੱਤਾ।ਢਪਈ ਨੇ ਦਾਅਵਾ ਕੀਤਾ ਕਿ ਲੋਕਾਂ ਵੱਲੋਂ ਕਾਂਗਰਸ ਪਾਰਟੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਪੂਰਥਲਾ *ਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਾ ਹੀ ਕਪੂਰਥਲਾ *ਚ ਸੀਵਰੇਜ਼ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਹੋਰ ਪੁਖਤਾ ਪ੍ਰਬੰਧ ਹਨ।
ਜ਼ਿਕਰ ਏ ਖਾਸ ਹੈ ਕਿ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਿਆਸੀ ਆਗੂਆਂ ਨੇ ਬਿਆਨਬਾਜੀਆਂ ਤੇਜ਼ ਕਰ ਦਿੱਤੀਆਂ ਹਨ। ਲਗਾਤਾਰ ਵਿਰੋਧੀਆਂ *ਤੇ ਵਾਰ ਪਲਟਵਾਰ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਹੁਣ ਕਪੂਰਥਲਾ ਦੇ ਚੋਣ ਨਤੀਜੇ ਕੀ ਰਹਿੰਦੇ ਹਨ ਇਸ ਦਾ ਪਤਾ 10 ਮਾਰਚ ਵਾਲੇ ਦਿਨ ਲੱਗੇਗਾ।

Please follow and like us:

Similar Posts