ਜੈਪਾਲ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਨੂੰ ਲੈ ਕੇ ਪ੍ਰਸਾਸ਼ਨ ਤੇ ਪਰਿਵਾਰ ਆਹਮੋ ਸਾਹਮਣੇ
ਪ੍ਰਸ਼ਾਸਨ ਮ੍ਰਿਤਕ ਦੇਹ ਨੂੰ ਘਰ ਤੋਂ ਸਿਵਲ ਹਪਸਤਾਲ ਕਰਨਾ ਚਾਹੁੰਦਾ ਹੈ ਸ਼ਿਫਟ
ਪਰਿਵਾਰ ਨੇ ਫਿਰੋਜਪੁਰ ਦੀ ਬਜਾਏ ਚੰਡੀਗੜ੍ਹ ਪੀਜੀਆਈ ਵਿਚ ਮ੍ਰਿਤਕ ਦੇਹ ਨੂੰ ਰੱਖਣ ਦੀ ਕੀਤੀ ਮੰਗ
ਪ੍ਰਸ਼ਾਸਨ ਨੇ ਘਰ ਦੇ ਬਾਹਰ ਲਗਾਏ ਨੋਟਿਸ ਨੂੰ ਪਰਿਵਾਰ ਨੇ ਨਿਕਾਰਿਆ
ਕਲਕੱਤਾ ਵਿਚ ਬੀਤੀ 9 ਤਾਰੀਖ ਨੂੰ ਹੋਏ ਇਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਹੋ ਸਕਿਆ। ਪੁਲਿਸ ਵੱਲੋਂ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੂੰ ਇਨਕਾਊਂਟਰ ਵਿਚ ਮਾਰਨ ਦੀ ਪੁਸ਼ਟੀ ਕੀਤੀ ਗਈ ਸੀ, ਪਰ ਜੈਪਾਲ ਦੀ ਮ੍ਰਿਤਕ ਦੇਹ ਘਰ ਪਹੁੰਚਣ ਉਪਰੰਤ ਉਸ ਦੇ ਪਿਤਾ ਨੇ ਇਨਕਾਊਂਟਰ ਤੇ ਪੁਲਿਸ ਵੱਲੋਂ ਹੱਤਿਆ ਕਰਨ ਦੇ ਦੋਸ਼ ਲਗਾਏ ਗਏ ਤੇ ਕਿਹਾ ਕਿ ਉਸ ਦੇ ਲੜਕੇ ਨੂੰ ਪਹਿਲਾ ਤਸ਼ਦੱਦ ਕਰਕੇ ਬਾਅਦ ਵਿਚ ਗੋਲੀਆਂ ਮਾਰੀਆਂ ਗਈਆਂ। ਇਸ ਸ਼ੰਕੇ ਦੇ ਕਾਰਨ ਪਿਤਾ ਵੱਲੋਂ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਪ੍ਰਸ਼ਾਸਨ ‘ਤੇ ਗੁਹਾਰ ਲਗਾਈ ਅਤੇ ਹੁਣ ਮਾਮਲਾ ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਦੁਬਾਰਾ ਹਾਈਕੋਰਟ ਦੀ ਸੁਣਵਾਈ ਕਰਨ ਲਈ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਅੱਜ ਸਿਵਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਦੇ ਰੱਖ ਰਖਾਅ ਕਰਨ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਣ ਦੀ ਪਰਿਵਾਰ ਨੂੰ ਅਪੀਲ ਕੀਤੀ ਜਿਸ ਨੂੰ ਪਰਿਵਾਰ ਨੇ ਨਿਕਾਰ ਦਿੱਤਾ।
ਜੈਪਾਲ ਦੀ ਮ੍ਰਿਤਕ ਦੇਹ ਰੱਖ ਰਖਾਅ ਨੂੰ ਲੈਕੇ ਸਿਵਲ ਪ੍ਰਸਾਸ਼ਨ ਤੇ ਪਰਿਵਾਰ ਆਹਮੋ ਸਾਹਮਣੇ ਵਿਖਾਈ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਘਰ ਦੇ ਬਾਹਰ ਨੋਟਿਸ ਲਗਾ ਕੇ ਕਿਹਾ ਗਿਆ ਕਿ ਮ੍ਰਿਤਕ ਦੇਹ ਖਰਾਬ ਹੋ ਰਹੀ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਇਸ ਨੂੰ ਪ੍ਰਸ਼ਾਸਨ ਦੀ ਦੇਖ ਰੇਖ ਵਿਚ ਸਿਵਲ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ। ਪਰ ਜੈਪਾਲ ਦੇ ਪਿਤਾ ਨੇ ਇਹ ਕਹਿ ਕਿ ਇਨਕਾਰ ਕਰ ਦਿੱਤਾ ਜਾਂ ਤਾਂ ਮ੍ਰਿਤਕ ਦੇਹ ਨੂੰ ਪੀਜੀਆਈ ਵਿਚ ਰੱਖਿਆ ਜਾਵੇ ਨਹੀਂ ਤਾਂ ਘਰ ਵਿਚ ਹੀ ਕੋਈ ਪ੍ਰਸਾਸ਼ਨ ਸਹੁਲਤਾਂ ਪ੍ਰਦਾਨ ਕਰ ਦੇਵੇ ਤਾਂ ਜੋ ਮ੍ਰਿਤਕ ਦੇਹ ਖਰਾਬ ਨਾ ਹੋਵੇ।
ਜੈਪਾਲ ਦੇ ਪਿਤਾ ਨੇ ਮ੍ਰਿਤਕ ਦੇਹ ਦੀ ਰੱਖ ਰਖਾਅ ਲਈ ਪ੍ਰਸਾਸਨ ਵੱਲੋਂ ਆਏ ਪ੍ਰਸਤਾਵ ਨੂੰ ਨਕਾਰਦਿਆਂ ਦੱਸਿਆ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਚ ਰੱਖਿਆ ਜਾਵੇ, ਪਰ ਉਨ੍ਹਾਂ ਨੇ ਸ਼ੰਕਾ ਜਾਹਿਰ ਕੀਤੀ ਹੈ ਕਿ ਜਿਹੜੇ ਪੁਲਿਸ ਵਾਲਿਆਂ ‘ਤੇ ਉਸ ਲੜਕੇ ਨੂੰ ਮਾਰਨ ਦੇ ਦੋਸ਼ ਲਾਏ ਹਨ ਉਨ੍ਹਾਂ ਦੀ ਹਿਫਾਜ਼ਤ ਵਿਚ ਉਹ ਆਪਣੇ ਲੜਕੇ ਦੀ ਮ੍ਰਿਤਕ ਦੇਹ ਨੂੰ ਕਿਵੇਂ ਰੱਖ ਸਕਦਾ ਹੈ। ਉਨ੍ਹਾਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਸਿਵਲ ਹਸਪਤਾਲ ਫਿਰੋਜਪੁਰ ਵਿਚ ਉਸ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਚੋਰੀ ਦਾ ਨਾਮ ਦੇ ਕੇ ਗਾਇਬ ਕਰ ਦਿੱਤਾ ਜਾਵੇਗਾ ਅਤੇ ਸਾਰੇ ਸਬੂਤ ਮਿਟਾ ਦਿੱਤੇ ਜਾਣਗੇ। ਇਸ ਕਰਕੇ ਉਹ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਦਿੱਤਾ ਹੈ ਕਿ ਉਸ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਵਿਚ ਉਨੀਂ ਇਫਾਜ਼ਤ ਨਾਲ ਉਨੀਂ ਦੇਰ ਰੱਖਿਆ ਜਾਵੇ ਜਿੰਨੀਂ ਦੇਰ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ।