ਜੈਪਾਲ ਭੁੱਲਰ ਦੇ ਅਰਥੀ ਦੇ ਰੱਖ ਰਖਾਵ ਲਈ ਪ੍ਰਸ਼ਾਸਨ ਆਇਆ ਹਰਕੱਤ ‘ਚ
ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਹੁਕਮਾਂ ਅੱਗੇ ਝੁਕਦਾ ਨਜ਼ਰ ਆਇਆ | ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜੈਪਾਲ ਦੀ ਮ੍ਰਿਤਕ ਦੇਹ ਦੀ ਸਾਂਭ ਲਈ ਉਨ੍ਹਾਂ ਦੇ ਘਰ ਕ੍ਰੇਨ ਦੀ ਮਦਦ ਦੇ ਨਾਲ ਇੱਕ ਵੱਡਾ ਫ੍ਰਿਜ਼ਰ ਰਖਵਾ ਦਿੱਤਾ ਅਤੇ ਨਾਲ ਹੀ ਕੁਝ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਹੈ , ਜੋ ਕਿ ਸਮੇਂ ਸਮੇਂ ਤੇ ਜੈਪਾਲ ਭੁੱਲਰ ਦੀ ਦੇਹ ਦੀ ਜਾਂਚ ਕਰਦੇ ਰਹਿਣਗੇ |
ਇਸ ਦੇ ਨਾਲ ਹੀ ਸੁਰੱਖਿਆ ਲਈ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ | ਘਰ ਦੇ ਬਾਹਰ ਅਤੇ ਅੰਦਰਲੇ ਪਾਸੇ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ cctv ਕੈਮਰੇ ਵੀ ਲਾਗੈ ਗਏ ਨੇ, ਜਿਸਦੇ ਨਾਲ ਪ੍ਰਸ਼ਾਸਨ ਹਰ ਸਮੇ ਨਿਗਰਾਨੀ ਰੱਖ ਸਕੇ |
ਇਸ ਮੌਕੇ ਤੇ ਮੌਜੂਦ ਰਿਸ਼ਤੇਦਾਰਾਂ ਤੇ ਲੋਕਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ