ਡੀਸੀ ਦਫ਼ਤਰ ‘ਚ ਜ਼ਬਰਦਸਤ ਹੰਗਾਮਾ, ਗੇਟ ਟੱਪ ਕੇ ਮੀਟਿੰਗ ਹਾਲ ‘ਚ ਦਾਖ਼ਲ ਹੋਏ ਕਿਸਾਨ
ਅੰਮ੍ਰਿਤਸਰ ਜਾਮਨਗਰ ਅਤੇ ਬਠਿੰਡਾ ਲੁਧਿਆਣਾ ਐੱਨ.ਐੱਚ.ਐੱਮ. ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪ੍ਰਦੂਸ਼ਣ ਬੋਰਡ ਅਤੇ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਸੀ। ਜਦੋਂ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਕਿਸਾਨ ਗੇਟਾਂ ਤੇ ਕੰਧਾਂ ਤੋਂ ਦੀ ਲੰਘ ਕੇ ਅੰਦਰ ਵੜ ਗਏ ਤੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਡੀ.ਸੀ. ਦੀ ਮੇਨ ਕੁਰਸੀ ਤੇ ਜਾ ਕੇ ਕਿਸਾਨ ਬੀਬੀਆਂ ਨੇ ਕਬਜ਼ਾ ਕਰ ਲਿਆ |
ਬਠਿੰਡਾ ਦੇ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਮੀਟਿੰਗ ’ਚ ਜਾਣ ਤੋਂ ਰੋਕਣ ਤੋਂ ਨਾਰਾਜ਼ ਕਿਸਾਨਾਂ ਦੇ ਵੱਲੋਂ DC ਦਫਤਰ ਦੇ ਬਾਹਰ ਹੰਗਾਮਾ ਕੀਤਾ ਗਿਆ | DC ਦਫ਼ਤਰ ਦੇ ਬਾਹਰ ਜਿੰਦੇ ਲਗਾਉਣ ਦੇ ਕਾਰਨ ਕਿਸਾਨ ਗੁੱਸੇ ‘ਚ ਆ ਕੇ ਮਿੰਨੀ ਸਕੱਤਰੇਤ ਦੀਆਂ ਕੰਧਾਂ ਤੇ ਗੇਟ ਟੱਪੇ ਹਨ। ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰਾਜੈਕਟ ਤਹਿਤ ਬਠਿੰਡਾ ਤੋਂ ਡੱਬਵਾਲੀ ਤੱਕ ਬਣਨ ਵਾਲੇ ਐੱਨਐੱਚ-54 ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਅੱਜ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਦੀ ਕੌਮੀ ਸ਼ਾਹ ਰਾਹ ਵਿੱਚ ਆਉਂਦੀ ਜ਼ਮੀਨ ਵਾਲੇ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਗਿਆ। ਇਸ ‘ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਗੇਟ ਤੇ ਕੰਧਾਂ ਟੱਪ ਕੇ ਅੰਦਰ ਵੜ ਗਏ। ਕਿਸਾਨਾਂ ਨੇ ਕਿਹਾ ਕੀ ਕੇਂਦਰ ਦੇ ਪ੍ਰਾਜੈਕਟ ਨੂੰ ਉਦੋਂ ਤੱਕ ਨਹੀਂ ਬਣਨ ਦਿੱਤਾ ਜਾਵੇਗਾ ਜਦੋਂ ਤੱਕ ਕਿਸਾਨਾਂ ਦੀ ਜ਼ਮੀਨ ਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ।