ਚੰਡੀਗੜ੍ਹ : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਬਿਆਨਬਾਜੀਆਂ ਅਤੇ ਪਾਰਟੀਆਂ ਦੇ ਵੱਡੇ ਵੱਡੇ ਐਲਾਨ ਮੁੜ ਤੋਂ ਸ਼ੁਰੂ ਹੋ ਗਏ ਹਨ। ਜਿਸ ਤਹਿਤ ਇੱਕ ਵਾਰ ਫਿਰ ਤੋਂ ਪਾਰਟੀਆਂ ਵੱਲੋਂ ਸਿਆਸੀ ਸਬਜ਼ਬਾਗ ਦਿਖਾਏ ਜਾ ਰਹੇ ਹਨ। ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ।ਇਸ ਮੌਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਵੀ ਸਿਆਸੀ ਤੰਜ ਕਸੇ।


ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦੀ ਰੈਲੀ ਦੌਰਾਨ 70 ਹਜ਼ਾਰ ਕੁਰਸੀ *ਤੇ ਸਿਰਫ 700 ਵਿਅਕਤੀ ਦਾ ਪਹੁੰਚਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਅੰਦਰ ਭਾਜਪਾ ਪ੍ਰਤੀ ਨਿਰਾਸ਼ਾ ਹੈ ਅਤੇ ਭਾਜਪਾ ਤੋਂ ਲੋਕਾਂ ਦਾ ਵਿਸ਼ਵਾਸ ਚਕਣਾਚੂਰ ਹੋ ਗਿਆ ਹੈ।ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਿਹੜੀ ਐੱਮ ਐੱਸ ਪੀ ਦਾ ਰੌਲਾ ਪੂਰੇ ਦੇਸ਼ ਅੰਦਰ ਪਾਇਆ ਜਾ ਰਿਹਾ ਹੈ ਉਹੀ ਐੱਮ.ਐੱਸ.ਪੀ. 6 ਪ੍ਰਤੀਸ਼ਤ ਤੋਂ ਜ਼ਿਆਦਾ ਇਸ ਦੇਸ਼ ਅੰਦਰ ਮਿਲਦੀ ਹੀ ਨਹੀਂ ਹੈ।ਇੱਥੇ ਹੀ ਬੱਸ ਨਹੀਂ 0.5 ਪ੍ਰਤੀਸ਼ਤ ਕਿਸਾਨ ਹੀ ਅਜਿਹੇ ਹਨ ਜਿਹੜੇ ਕਿ ਐੱਮ.ਐੱਸ.ਪੀ. ਦਾ ਫਾਇਦਾ ਲੈ ਰਹੇ ਹਨ।ਇਸ ਮੌਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਵੀ ਬਿਆਨ ਕੀਤਾ ,।ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਇਸ ਵਾਰ ਆਪਣੀ ਸਰਕਾਰ ਬਣਾਉਣ ਲਈ ਨਹੀਂ ਚੋਣਾਂ ਨਹੀਂ ਲੜੇਗੀ ਬਲਕਿ ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਚੋਣਾਂ ਲੜੇਗੀ।
ਇਸ ਮੌਕੇ ਬੋਲਦਿਆਂ ਸਿੱਧੂ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ *ਤੇ ਵੀ ਸਿਆਸੀ ਤੰਜ਼ ਕਸੇ। ਸਿੱਧੂ ਨੇ ਕਿਹਾ ਕਿ ਉਹ ਭਾਜਪਾ ਦੇ ਇਸ਼ਾਰੇ *ਤੇ ਚਲਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦਾ ਦੁੱਖ ਦਰਦ ਸਮਝਦੀ ਹੈ।

https://www.facebook.com/INCPunjab/videos/623590005527367/

Please follow and like us:

Similar Posts