ਅਕਾਲ ਚੈਨਲ ਨਿਊਜ਼ ਡੈਸਕ : ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਅਚਾਨਕ ਹੋਈ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਲਗਾਤਾਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਪੋਸਟ ਮਾਰਟਮ ਤੋਂ ਬਾਅਦ ਦੀਪ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲਿਆਂਦੀ ਜਾ ਰਹੀ ਹੈ। ਇਸ ਮਸਲੇ *ਤੇ ਜਿੱਥੇ ਸਿਆਸਤਦਾਨ ਦੁੱਖ ਜਾਹਰ ਕਰ ਰਹੇ ਹਨ ਤਾਂ ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵੀ ਭਾਵੁਕ ਕਰ ਦੇਣ ਵਾਲੀਆਂ ਹਨ।

ਦੱਸ ਦੇਈਏ ਕਿ ਦੀਪ ਸਿੱਧੂ ਲਗਾਤਾਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬੇਬਾਕੀ ਨਾਲ ਮਸਲੇ ਚੁੱਕਦੇ ਰਹਿੰਦੇ ਸਨ। ਕਿਸਾਨੀ ਸੰਘਰਸ਼ ਦੌਰਾਨ ਉਨ੍ਹਾਂ ਵੱਲੋਂ ਪਾਇਆ ਗਿਆ ਬੇਮਿਸਾਲੀ ਯੋਗਦਾਨ ਵੀ ਵਰਣਨਯੋਗ ਹੈ। ਅੱਜ ਕੱਲ੍ਹ ਉਹ ਬੜੀ ਬੇਬਾਕੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਜੇਕਰ ਅਸੀਂ ਦੀਪ ਸਿੱਧੂ ਵੱਲੋਂ ਅਕਾਲ ਚੈੱਨਲ ਨਾਲ ਕੀਤੀ ਗਈ ਆਖਰੀ ਗੱਲਬਾਤ ਦੀ ਗੱਲ ਕਰ ਲਈਏ ਤਾਂ ਉਸ ਦਿਨ ਉਨ੍ਹਾਂ ਵੱਲੋਂ ਬੜੀ ਬੇਬਾਕੀ ਨਾਲ 26 ਜਨਵਰੀ ਦੀ ਉਸ ਘਟਨਾ ਦਾ ਸੱਚ ਦੱਸਿਆ ਗਿਆ ਸੀ ਜਿਸ ਸਮੇਂ ਉਨ੍ਹਾਂ ਵੱਲੋਂ ਲਾਲ ਕਿਲ੍ਹੇ *ਤੇ ਇੱਕ ਅਲੱਗ ਪਿਲਰ *ਤੇ ਕੇਸਰੀ ਨਿਸ਼ਾਨ ਝੁਲਾਇਆ ਗਿਆ ਸੀ।ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਸੀ ਕਿ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਕਦੇ ਵੀ ਪੰਜਾਬ ਦੇ ਪੱਖ ਦੀ ਗੱਲ ਨਹੀਂ ਕਰ ਸਕਦੀਆਂ।


ਦੀਪ ਵੱਲੋਂ ਉਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਨੂੰ ਵੀ ਖੂਬ ਆੜੇ ਹੱਥੀਂ ਲਿਆ ਗਿਆ ਸੀ। ਉਸ ਸਮੇਂ ਉਨ੍ਹਾਂ ਕੀ ਕਿਹਾ ਸੀ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ।

Please follow and like us:

Similar Posts