ਡੇਰੇ ਦੇ ਵਿਵਾਦ ਨੂੰ ਲੈ ਕਿੰਨਰਾਂ ਨੇ ਪਟਿਆਲਾ ਬਸ ਸਟੈਂਡ ਦਾ ਕੀਤਾ ਘਿਰਾਓ
ਪਟਿਆਲਾ ਦੇ ਬੱਸ ਸਟੈਂਡ ਚੌਂਕ ਵਿਖੇ ਕਿੰਨਰ ਸਮਾਜ ਨੇ ਸਿਮਰਨ ਮਹੰਤ ਦੇ ਖਿਲਾਫ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਖਿਲਾਫ ਕੀਤਾ ਪ੍ਰਦਰਸ਼ਨ ਅਤੇ ਨਗਰ ਨਿਗਮ ਦੇ ਮੇਅਰ ਦੇ ਖਿਲਾਫ਼ ਕਿੰਨਰ ਸਮਾਜ ਨੇ ਜਮ ਨਾਅਰੇਬਾਜ਼ੀ ਵੀ ਕੀਤੀ |
ਅੱਜ ਪਟਿਆਲਾ ਦੇ ਬੱਸ ਸਟੈਂਡ ਚੌਕ ਵਿਖੇ ਪੂਨਮ ਮਹੰਤ ਦੇ ਚੇਲਿਆਂ ਵੱਲੋਂ ਅਤੇ ਪੂਨਮ ਮਹੰਤ ਵੱਲੋਂ ਸਿਮਰਨ ਮਹੰਤ ਦੇ ਖਿਲਾਫ ਅਤੇ ਨਗਰ ਨਿਗਮ ਦੇ ਮੇਅਰ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ , ਆਖਿਆ ਗਿਆ ਕਿ ਕਾਂਗਰਸ ਦੇ ਦਬਾ ਹੇਠਾਂ ਆ ਕੇ ਪੁਲਿਸ ਪ੍ਰਸ਼ਾਸ਼ਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਅਤੇ ਸਾਡੇ ਦੋ ਕਿੰਨਰ ਸਮਾਜ ਦੇ ਲੋਕ ਸਿਮਰਨ ਮਹੰਤ ਵੱਲੋਂ ਅਗਵਾ ਕਰ ਲਏ ਗਏ ਸੀ ਅਤੇ ਉਨ੍ਹਾਂ ਦਾ ਕੋਈ ਵੀ ਅਤਾ ਪਤਾ ਨਹੀਂ ਹੈ ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਕਿੰਨਰ ਸਮਾਜ ਦਾ ਸਮਰਥਨ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਵੀ ਸਮਰਥਨ ਕਰਦਿਆਂ ,ਕਿਹਾ ਕਿ ਜਦੋਂ ਤਕ ਇਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਹ ਇਹ ਚੌਕ ਜਾਮ ਕਰ ਕੇ ਰੱਖਾਂਗੇ
ਇਸ ਮੌਕੇ ਗੱਲਬਾਤ ਦੌਰਾਨ ਤਮੰਨਾ ਮਹੰਤ ਨੇ ਆਖਿਆ ਕਿ ਕਾਫੀ ਦਿਨ ਹੋ ਚੁੱਕੇ ਹਨ ਪ੍ਰਸ਼ਾਸਨ ਸਾਡੇ ਹੱਕ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਸਾਰੇ ਸਬੂਤ ਸਾਡੇ ਕੋਲ ਹਨ ਲੇਕਿਨ ਫਿਰ ਵੀ ਕਾਰਵਾਈ ਨਹੀਂ ਹੋ ਰਹੀ | ਇਸ ਕਰਕੇ ਸਾਡਾ ਗੁੱਸਾ ਜੋ ਵਧਦਾ ਜਾ ਰਿਹਾ ਹੈ ਸਾਡੇ 2 ਕਿੰਨਰ ਸਮਾਜ ਦੇ ਲੋਕ ਸਿਮਰਨ ਮਹੰਤ ਨੇ ਅਗਵਾ ਕਰ ਲਏ ਹਨ ਉਨ੍ਹਾਂ ਦਾ ਵੀ ਕੋਈ ਅਤਾ-ਪਤਾ ਨਹੀਂ ਹੈ| ਇਸ ਕਰਕੇ ਸਾਡੀ ਪ੍ਰਸਾਸ਼ਨ ਨੂੰ ਇਹ ਅਪੀਲ ਹੈ ਕਿ ਸਾਡੀ ਜਲਦ ਸੁਣਵਾਈ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਘਰ ਵਿੱਚ ਜਾ ਸਕੀਏ ਜਦੋਂ ਤੱਕ ਸਾਡਾ ਹੱਲ ਨਹੀਂ ਹੁੰਦਾ ਅਸੀਂ ਇਹ ਬਸ ਸਟੈਂਡ ਤੋ ਪਟਿਆਲਾ ਜਾਮ ਰੱਖਾਂਗੇ |ਉਹਨਾਂ ਕਿਹਾ ਕਿ, ਅਸੀਂ ਇਨ੍ਹਾਂ ਸਿੰਘ ਜਥੇਬੰਦੀਆਂ ਦਾ ਅਤੇ ਕਿਸਾਨ ਯੂਨੀਅਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ|
ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਖਿਆ ਕਿ ਅੱਜ ਕਿੰਨਰ ਸਮਾਜ ਦੇ ਨਾਲ ਬਹੁਤ ਹੀ ਧੱਕੇਸ਼ਾਹੀ ਹੋ ਰਹੀ ਹੈ ਜਿਸ ਕਰਕੇ ਅਸੀਂ ਅੱਜ ਧੱਕੇਸ਼ਾਹੀ ਨੂੰ ਰੋਕਣ ਲਈ ਇਨ੍ਹਾਂ ਦੇ ਹੱਕ ਵਿੱਚ ਆਏ ਹਾਂ ਅਤੇ ਜੋ ਵੀ ਇਨ੍ਹਾਂ ਵੱਲੋਂ ਐਲਾਨ ਕੀਤਾ ਜਾਵੇਗਾ ਚਾਹੇ ਉਹ ਭੁੱਖ ਹੜਤਾਲ ਹੋਵੇ ਚਾਹੇ ਮਰਨ ਵਰਤ ਹੋਵੇਗਾ, ਇਨ੍ਹਾਂ ਦੇ ਨਾਲ ਹਾਂ ਅਤੇ ਅਸੀਂ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਲਦ ਸੁਣਵਾਈ ਕੀਤੀ ਜਾਵੇ |