ਪਟਿਆਲਾ ਦੇ ਪਿੰਡ ‘ਚ ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਖੂਨੀ ਝੜਪ
ਪਟਿਆਲਾ: ਪਟਿਆਲਾ ਜ਼ਿਲ੍ਹਾ ਦੇ ਦੇਵੀਗੜ੍ਹ ਰੋਡ ਤੇ ਸਤਿਥ ਪਿੰਡ ਜਗਤਪੁਰਾ ਵਿਖੇ ਅੱਜ ਸਵੇਰੇ ਰੇਡ ਕਰਨ ਗਈ CIA ਦੀ ਟੀਮ ਅਤੇ ਪਿੰਡ ਵਾਸੀਆਂ ਵਿਚਾਲੇ ਵੱਡੀ ਖੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ | ਮਿਲੀ ਜਾਣਕਾਰੀ ਅਨੁਸਾਰ, CIA ਨੇ ਇਥੇ ਸ਼ਰਾਬ ਤਸਕਰ ਦੇ ਘਰ ਰੇਡ ਕੀਤੀ ਸੀ । ਜਿਥੇ , ਅੱਗੋਂ ਪਿੰਡ ਵਾਸੀਆਂ ਵਲੋਂ CIA ਦੀ ਟੀਮ ਦੀਆਂ ਗੱਡੀਆਂ ਭਨੀਆਂ ਗਈਆਂ ਅਤੇ ਜਵਾਬੀ ਤੌਰ ਤੇ ਪੁਲਿਸ ਵਾਲਿਆਂ ਵਲੋਂ ਮੌਕੇ ਤੇ ਫਾਇਰਿੰਗ ਕੀਤੀ ਗਈ |ਜਿਸ ਵਿਚ 3 ਪਿੰਡ ਵਾਸੀ ਅਤੇ 2 ਪੁਲਿਸ ਕਰਮੀ ਜ਼ਖਮੀ ਦਸੇ ਜਾ ਰਹੇ ਹਨ | ਜਿਨ੍ਹਾਂ ਨੂੰ ਜੇਰੇ ਇਲਾਜ਼ ਲਈ ਸਥਾਨਕ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ |
ਪਿੰਡ ਵਾਸੀਆਂ ਨੂੰ ਮੌਕੇ ਤੋਂ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਦੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਇਕ ਵੀਡਿਓ ਜੋ ਪਿੰਡ ਵਾਸੀਆਂ ਵਲੋਂ ਬਣਾਈ ਗਈ, ਸਾਹਮਣੇ ਆਈ |
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਹ ਰੇਡ ਕਰਨ ਦੇ ਲਈ ਪਿੰਡ ‘ਚ ਗਏ ਸੀ, ਜਿਥੇ ਨਸ਼ਾ ਤਸ਼ਕਰ ਪਿੰਡ ਵਾਸੀਆਂ ਵਲੋਂ ਮੌਕੇ ਤੋਂ ਭਜਾ ਦਿਤੇ ਗਏ| ਪਿੰਡ ਵਾਲਿਆਂ ਤੇ ਪਰਿਵਾਰ ਵੱਲੋਂ ਪੁਲਿਸ ਕਰਮੀਆਂ ਦਾ ਵਿਰੋਧ ਕੀਤਾ ਗਿਆ ਅਤੇ ਪੁਲਿਸ ਕਰਮੀਆਂ ਉਤੇ ਲਾਠੀਆਂ ਅਤੇ ਡੰਡਿਆਂ ਨਾਲ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਪੁਲਿਸ ਕਰਮੀ ਵੀ ਜਖਮੀ ਹੋਏ ਹਨ | ਇਨ੍ਹਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਦੌਰਾਨ ਪੁਲਿਸ ਮੁਲਾਜ਼ਮ ਦੇ ਗੋਲ਼ੀ ਲੱਗੀ ਹੈ।
ਪਰ ਦੂਜੇ ਪਾਸੇ ਪਿੰਡ ਵਾਸੀਆਂ ਵਲੋਂ ਇਹ ਆਖਿਆ ਜਾ ਰਿਹਾ ਹੈ ਕਿ ਸ਼ਰਾਬ ਪੀਕੇ ਪੁਲਿਸ ਵਾਲਿਆਂ ਵਲੋਂ ਪਿੰਡ ਵਾਸੀਆਂ ਤੇ ਹਮਲਾ ਕੀਤਾ ਗਿਆ | ਓਥੇ ਪਿੰਡ ਦੇ ਸਰਪੰਚ ਦਾ ਵੀ ਕਹਿਣਾ ਹੈ ਕਿ ਮੈਂ ਖੁਦ ਜ਼ਮੀਨ ‘ਤੇ ਲਿਟ ਕੇ ਤੇ ਟਰੱਕ ਦੇ ਪਿੱਛੇ ਲੁਕ ਕੇ ਜਾਣ ਬਚਾਈ।
ਇਸ ਦੇ ਚੱਲਦਿਆਂ ਬਚਾਅ ‘ਚ ਪੁਲਿਸ ਵੱਲੋਂ ਹਵਾ ‘ਚ ਫਾਇਰ ਕੀਤੀ ਗਈ। ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।

Please follow and like us:

Similar Posts