ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਬਲੈਕ ਫੰਗਸ ਬਿਮਾਰੀ ਦੀ ਦਸਤਕ
ਕਰੋਨਾ ਦੇ ਪ੍ਰਕੋਪ ਤੋਂ ਬਾਅਦ ਹੁਣ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਬਲੈਕ ਫੰਗਸ ਬਿਮਾਰੀ ਨੇ ਵੀ ਦਸਤਕ ਦੇ ਦਿਤੀ ਹੈ । ਜਿਥੇ ਬ੍ਲੈਕ ਫੰਗਸ ਦੇ 2 ਮਰੀਜ਼ ਸਾਹਮਣੇ ਆਏ | ਇਸ ਮਾਮਲੇ ਤੇ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਇਹ ਬਿਮਾਰੀ ਬਹੁਤ ਖ਼ਤਰਨਾਕ ਹੈ | ਜਿਨ੍ਹਾਂ ਦੇ ਵਿਚ ਸ਼ਰੀਰ ਦੀ ਕਮਜ਼ੋਰੀ ਅਤੇ ਸ਼ੁਗਰ ਦੇ ਮਰੀਜ਼ ਹੁੰਦੇ ਹਨ , ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ | ਉਹਨਾਂ ਇਹ ਵੀ ਦੱਸਿਆ ਕਿ ਹਸਪਤਾਲ ਵਿਚ , ਇਹ ਲੱਕਛਣਾ ਵਾਲੇ ਵਿਚ 3 ਮਰੀਜ਼ ਆਏ ਸਨ ਜਿਨ੍ਹਾਂ ਵਿੱਚੋਂ 2 ਮਰੀਜ਼ ਬ੍ਲੈਕ ਫੰਗਸ ਦੇ ਪਾਏ ਗਏ ਹਨ ਅਤੇ ਇਕ ਦੀ ਰਿਪੋਰਟ ਆਉਣੀ ਬਾਕੀ ਹੈ |
ਬਲੈਕ ਫੰਗਸ ਦੇ ਮਰੀਜ਼ ਇਸ ਜ਼ਿਲ੍ਹੇ ਵਿੱਚ ਸਾਹਮਣੇ ਆਉਣ ਕਰਕੇ ਇਲਾਕੇ ਵਿੱਚ ਦਹਿਸ਼ਤ ਹੋਰ ਵਧਦੀ ਜਾ ਰਹੀ ਹੈ ਕਿਉਂਕਿ ਇਸ ਭਿਆਨਕ ਬਿਮਾਰੀ ਨਾਲ ਵਿਅਕਤੀ ਦੀਆਂ ਅੱਖਾਂ ਸਮੇਤ ਕਈ ਹੋਰ ਅੰਗਾਂ ਉਤੇ ਗਹਿਰਾ ਅਸਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਇਲਾਜ ਲਈ ਵੀ, ਸਿਹਤ ਵਿਭਾਗ ਵੱਲੋਂ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।