ਦਿੱਲੀ : ਦਿੱਲੀ ਵਿੱਚ ਜਿਥੇ ਕਰੋਨਾ ਮਹਾਮਾਰੀ ਦੇ ਚੱਲਦਿਆਂ, ਰੋਜ਼ਾਨਾ ਤੀਹ ਤੋਂ ਪੈਂਤੀ ਹਾਜ਼ਰ ਪੋਸੀਟਿਵ ਕੇਸ ਆ ਰਹੇ ਹਨ | ਜਿਨ੍ਹਾਂ ਵਿੱਚੋਂ ਕੁਛ ਟਰੈਕ ਵਿਚ ਰਹਿੰਦੇ ਹਨ ਅਤੇ ਕੁਛ ਨਹੀਂ ਵੀ ਰਹਿੰਦੇ ਹਨ | ਜਿਸਦਾ ਵੱਡਾ ਕਾਰਨ ਇਹ ਹੈ ਕਿ ਇਸ ਮਹਾਮਾਰੀ ਦੌਰਾਨ ਕਈ ਹਜ਼ਾਰਾਂ ਮੌਤਾਂ ਵੀ ਹੋ ਰਹੀਆਂ ਹਨ , ਕਹਿ ਸਕਦੇ ਹਾਂ ਕਿ ਪੂਰੇ ਭਾਰਤ ‘ਚ ਅਤੇ ਖਾਸ ਕਰ ਦਿੱਲੀ ਵਿਚ ਮੌਤਾਂ ਦਾ ਤਾਂਡਵ ਜਾਂ ਨੰਗਾ ਨਾਚ ਹੋ ਰਿਹਾ ਹੈ ।
ਦਿੱਲੀ ‘ਚ ਕਰੋਨਾ ਕਾਰਨ , ਜਿਥੇ ਮੌਤਾਂ ਦੀ ਗਿਣਤੀ ‘ਚ ਹਰ ਰੋਜ਼ ਵਾਧਾ ਹੋ ਰਿਹਾ ਹੈ , ਉਥੇ ਲਾਵਾਰਿਸ ਲਾਸ਼ਾਂ ਦਾ ਸੰਕਟ ਵੀ ਚਿੰਤਾਜਨਕ ਹੈ ।
ਜਿਸਦਾ ਵੱਡਾ ਕਾਰਨ ਇਹ ਵੀ ਬਣ ਰਿਹਾ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਈ ਲਾਸ਼ਾਂ ਨੂੰ ਸਸਕਾਰ ਕਰਨ ਲਈ ਉਹਨਾਂ ਦੇ ਰਿਸ਼ਤੇਦਾਰ , ਸਾਕਸੰਬੰਦੀ ਅੱਗੇ ਨਹੀਂ ਆਉਂਦੇ ਜਾਂ ਫੇਰ ਉਹਨਾਂ ਦੇ ਸਸਕਾਰ ਦੇ ਲਈ ਸ਼ਮਸ਼ਾਨ ਘਾਟ ਨਹੀਂ ਮਿੱਲਦਾ |
ਇਸ ਮਹਾਮਾਰੀ ਦੇ ਵਿਚ ਜਿਨ੍ਹਾਂ ਨੂੰ ਕੁਛ ਨਹੀਂ ਮਿੱਲਦਾ, ਨਾ ਐਮਬੂਲੈਂਸ, ਨਾ ਕੋਈ ਸਹੂਲਤ, ਤਾਂ ਕਿਹਾ ਗਿਆ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ , ਉਸਦਾ ਰੱਬ ਹੁੰਦਾ । ਰੱਬ ਵੀ ਆਪਣੇ ਬੰਦਿਆਂ ਨੂੰ ਆਪਣੇ ਰੂਪ ਵਿਚ ਭੇਜਦਾ ਹੈ, ਉਹਨਾਂ ਦੀ ਮੱਦਦ ਲਈ ।
ਇਸੇ ਤਰੀਕੇ , ਦਿੱਲੀ ਤੋਂ ਸੇਵਾ ਸੰਸਥਾ , ਸ਼ਹੀਦ ਭਗਤ ਸਿੰਘ ਸੇਵਾ ਦਲ ਸਾਹਮਣੇ ਆਇਆ ਜੋ ਕਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਹਰ ਰੋਜ਼ ਹਜ਼ਾਰਾਂ ਹੀ ਕਰੋਨਾ ਕਾਰਨ ਮਰੇ ਲੋਕਾਂ ਦਾ ਸਸਕਾਰ ਕਰ ਰਹੀ ਹੈ।
ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਸਰਦਾਰ ਜਤਿੰਦਰ ਸਿੰਘ ਸ਼ੰਟੀ ਹੋਰਾਂ ਇਹ ਵੀ ਦਸਿਆ ਕਿ ਇਕੱਲੇ ਸਸਕਾਰ ਹੀ ਨਹੀਂ , ਜੇਕਰ ਕਿੱਸੇ ਨੂੰ ਐਮਬੂਲੈਂਸ ਦੀ ਸੇਵਾ ਦੀ ਲੋੜ ਵੀ ਹੋਵੇ ਤਾਂ ਉਹ ਵੀ ਪੂਰੀ ਕੀਤੀ ਜਾਂਦੀ ਹੈ।

ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਹੋਏ, ਉਹਨਾਂ ਦੇ ਪੂਰੇ ਪਰਿਵਾਰ ਨੂੰ CORONA ਦੀ ਭਿਆਨਕ ਮਹਾਮਾਰੀ ਨਾਲ ਨਜਿੱਠਣਾ ਪਿਆ, ਅਤੇ ਇਸ ਸਮੇ ਸ਼ੰਟੀ ਜੀ ਦੇ ਪੁੱਤਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ , ਪਰ ਫਿਰ ਵੀ ਜਤਿੰਦਰ ਸਿੰਘ ਸ਼ੰਟੀ ਅਤੇ ਉਹਨਾਂ ਦੇ ਪਰਿਵਾਰ ਨੇ ਮਨੁੱਖਤਾ ਦੀ ਸੇਵਾ ਨਹੀਂ ਛੱਡੀ ।
ਇਹਨਾਂ ਸਾਰੀਆਂ ਸੇਵਾਵਾਂ ਕਰਕੇ ਭਾਰਤ ਸਰਕਾਰ ਵੱਲੋਂ ਜਤਿੰਦਰ ਸਿੰਘ ਸ਼ੰਟੀ ਨੂੰ ਪਦਮਸ੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ।

Please follow and like us:

Similar Posts