ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫ਼ਤਹਿ ਕਿੱਟ ਖਰੀਦ ਘੁਟਾਲੇ ‘ਤੇ ਵੱਡਾ ਖੁਲਾਸਾ
ਬੀ.ਜੇ.ਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ, ਸਿਹਤ ਮੰਤਰੀ ਦਾ ਮੰਗਿਆ ਅਸਤੀਫ਼ਾ, ਸੀ ਬੀ ਆਈ ਜਾਂਚ ਦੀ ਵੀ ਮੰਗ।
ਅੱਜ ਲੁਧਿਆਣਾ ਵਿੱਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਫਤਿਹ ਕਿੱਟ ਖਰੀਦ ਦੌਰਾਨ, ਘੁਟਾਲੇ ਕਰਨ ਦਾ ਆਰੋਪ ਲਗਾਇਆ ਹੈ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਫਤਿਹ ਕਿਟ ਦਿੱਤੇ ਗਏ ਹਨ ਇਨ੍ਹਾਂ ਫਤਿਹ ਕਿੱਟਾਂ ਨੂੰ ਜਦੋਂ ਕੰਪਨੀਆਂ ਤੋਂ ਬਣਵਾ ਲਈ ਟੈਂਡਰ ਕੀਤੇ ਗਏ ਹਨ ਉਸ ਦੌਰਾਨ ਟੈਂਡਰ ਉਨ੍ਹਾਂ ਕੰਪਨੀਆਂ ਨੂੰ ਦਿੱਤੇ ਗਏ ਹਨ ਜੋ ਮਹਿੰਗੇ ਭਾਅ ਤੇ ਕਿੱਟ ਤਿਆਰ ਕਰ ਰਹੀ ਸੀ ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਕੰਪਨੀ 837 ਰੁਪਏ ਦੇ ਵਿਚ ਇਕ ਬਣਵਾ ਕੇ ਦੇਣ ਨੂੰ ਤਿਆਰ ਸੀ ਤਾਂ ਇਹ ਉਸ ਤੋਂ ਮਹਿੰਗੇ ਭਾਅ ਤੇ ਤਿਆਰ ਕਰਨ ਵਾਲੀਆਂ ਕੰਪਨੀਆਂ ਤੋਂ ਕਿੱਟਾਂ ਕਿਉਂ ਖਰੀਦੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਹੈ।
ਬੀ ਜੇ ਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਕੰਪਨੀ ਸਸਤੇ ਰੇਟਾਂ ਤੇ ਕਿੱਟ ਬਣਾ ਕੇ ਦੇ ਰਹੀ ਹੈ ਤਾਂ ਉਸ ਨੂੰ ਮਹਿੰਗੇ ਭਾਅ ਤੇ ਖਰੀਦਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਫਤਿਹ ਕਿੱਟ ਖਰੀਦ ਦਾ ਇੱਕ ਵੱਡਾ ਘੁਟਾਲਾ ਹੈ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਟ ਤਿਆਰ ਕਰਨ ਵਾਲੀ ਵਾਲੀ ਕੰਪਨੀ ਕੋਲ ਮੈਡੀਕਲ ਲਾਇਸੈਂਸ ਨਾ ਹੋਣ ਦਾ ਆਰੋਪ ਲਗਾਇਆ ਹੈ।