ਮੁੱਖ ਮੰਤਰੀ ਖੱਟਰ ਦੇ ਬਿਆਨ ਤੋਂ ਬਾਅਦ ਭੜਕੇ ਕਿਸਾਨ ਆਗੂ
ਦਿੱਲੀ ਕਿਸਾਨ ਮੋਰਚਿਆਂ ਤੇ ਫਿਰ ਤੋਂ ਵੱਡੇ ਇਕੱਠ ਹੋ ਰਹੇ ਹਨ ਫ਼ਸਲਾਂ ਦੀ ਸਾਂਭ ਤੋਂ ਬਾਅਦ ਮੁੜ ਤੋਂ ਵੱਡੇ ਇਕੱਠ ਤੇ ਕਿਸਾਨਾਂ ਵਾਪਸੀ ਹੋ ਰਹੀ ਹੈ| ਪਰ ਉਸੇ ਇਕੱਠ ਦੇ ਚੱਲਦਿਆਂ ਅਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ , ਕਿਸਾਨਾਂ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਜਾ ਰਿਹਾ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਦੁਆਰਾ ਹਰ ਵਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਇਸ ਵਾਰ ਫਿਰ ਦੁਬਾਰਾ ਨਿਸ਼ਾਨਾ ਸਾਧਦਿਆਂ, ਕਿਸਾਨ ਆਗੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਦੁਆਰਾ ਲੱਖਾਂ ਦੀ ਤਦਾਰ ਚ ਭੀੜ ਹੈ , ਇਕੱਠ ਕਰਕੇ ਜੋ ਕਰੋਨਾ ਦੀ ਸਤਿਥੀ ਹੈ ਜੋ ਸਾਰੇ ਭਾਰਤ ਵਿਚ ਬਣੀ ਹੋਈ ਹੈ | ਪਹਿਲਾਂ oxygen ਨੂੰ ਲੈ ਕੇ ਕਿਸਾਨਾਂ ਤੇ ਇਲਜ਼ਾਮ ਲੱਗਦੇ ਰਹੇ, ਅਤੇ ਕਿਸਾਨਾਂ ਦੀ ਇਥੇ ਵੱਡੀ ਸ਼ਮੂਲੀਅਤ ਹੋਣ ਕਾਰਨ ਇਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਹੁਣ ਕਰੋਨਾ ਦੀ ਬਿਮਾਰੀ ਕਿਸਾਨ ਆਗੂਆਂ ਤੇ ਮੜ੍ਹ ਦਿਤੀ ਗਈ ਹੈ ਕੇ ਇਹਨਾਂ ਵੱਡੇ ਇਕੱਠ ਕਾਰਨ ਜੋ ਕਰੋਨਾ ਮਹਾਮਾਰੀ ਦਿੱਲੀ ਭਰ ਵਿਚ ਹੀ ਨਹੀਂ ਸਗੋਂ ਭੂਰੇ ਭਾਰਤ ਵਿਚ ਵੱਧ ਰਹੀ ਹੈ |
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਇਹ ਤਾਜ਼ਾ ਬਿਆਨ ਤੋਂ ਬਾਅਦ ਕਿਸਾਨ ਆਗੂ ਕਾਫੀ ਭੜਕੇ ਨਜ਼ਰ ਆਏ |
ਜਿਸ ਤੇ ਪਲਟ ਵਾਰ ‘ਚ ਕਿਸਾਨ ਆਗੂਆਂ ਵਲੋਂ ਆਪਣੇ ਪੱਖ ‘ਚ ਕਿਹਾ ਕਿ , ਤੁਹਾਡੇ ਵਲੋਂ ਤਾਂ ਕਹਿ ਦਿੱਤਾ ਗਿਆ ਕਿ ਹੁਣ ਤੁਸੀਂ ਭਾਵੇ ਘਰਾਂ ਨੂੰ ਵਾਪਸੀ ਕਰ ਲਓ ਅਤੇ ਦੁਬਾਰਾ ਇਥੇ ਧਾਰਨਾ ਲਗਾ ਸਕਦੇ ਹੋ | ਪਰ ਸ਼ੁਰੁਆਤੀ ਦੌਰ ਵਿਚ ਇਹਨਾਂ ਹੀ ਮੁੱਖ ਮੰਤਰੀ ਸਾਹਿਬ ਵਲੋਂ ਸੜਕਾਂ ਤਕ ਪੁੱਟ ਦਿਤੀਆਂ ਗਈਆਂ ਸਨ |