ਮੋਤੀ ਮਹਿਲ ਦੇ ਸਾਹਮਣੇ ਮਹਿਲਾ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਧੱਕਾਮੁੱਕੀ
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆ ਮੰਗਾਂ ਮਨਵਾਉਣ ਦੇ ਲਈ ਘੇਰਿਆ ਮੋਤੀ ਮਹਿਲ | ਜਿਥੇ ਕਿ ਪੁਲਿਸ ਦੇ ਨਾਲ ਭਿੜਦੇ ਦਿਖਾਈ ਦਿੱਤੇ ਅਧਿਆਪਕਾਂ ਨੇ ਮੋਤੀ ਮਹਿਲ ਅੱਗੇ ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡ ਨੂੰ ਉਖਾੜ ਸੁੱਟਿਆ | ਪੁਲਿਸ ਵਲੋਂ ਅਧਿਆਪਕਾਂ ਨੂੰ ਗ੍ਰਿਫਤਾਰਕਰ ਲਿਆ ਗਿਆ |
ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਘੇਰਿਆ | ਜਿੱਥੇ ਪੁਲਿਸ ਵੱਲੋਂ ਮੋਤੀ ਮਹਿਲ ਦੇ ਅੱਗੇ ਭਾਰੀ ਸੁਰਕ੍ਸ਼ਾ ਬਲ ਤੈਨਾਤ ਕੀਤੇ ਗਏ ਅਤੇ ਬੈਰੀਕੇਟਿੰਗ ਕੀਤੀ ਗਈ ਸੀ |ਲੇਕਿਨ ਬੇਰੁਜਗਾਰ ਅਧਿਆਪਕਾਂ ਨੇ ਪੁਲਿਸ ਵੱਲੋ ਲਗਾਏ ਗਏ ਬੈਰੀਕੇਡਾਂ ਨੂੰ ਉਖਾੜ ਸੁੱਟਿਆ | ਇਸ ਮੌਕੇ ਤੇ ਅਧਿਆਪਕਾਂ ਦੀ ਇੱਕੋ ਹੀ ਮੰਗ ਸੀ ਕਿ SST, PBI, ਹਿੰਦੀ ਦੀਆ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ | ਪਰ ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ਦੀ ਕੋਈ ਵੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਅੱਜ ਬੇਰੁਜ਼ਗਾਰ ਅਧਿਆਪਕਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਜਿੱਥੇ ਪੁਲਿਸ ਵੱਲੋਂ ਬੈਰੀਕੇਡ ਉਖੇੜਨ ਤੋਂ ਬਾਅਦ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਪੁਲਿਸ ਥਾਣੇ ਲਿਜਾਇਆ ਗਿਆ |
ਇਸ ਮੌਕੇ B.ed ਟੈਟ ਪਾਸ ਮਹਿਲਾ ਅਧਿਆਪਕਾਂ ਨੇ ਆਖਿਆ ਕਿ ਅਸੀਂ ਪਿਛਲੇ ਸਾਢੇ 4 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕਰਦੇ ਆ ਰਹੇ ਹਾਂ | ਹਰ ਵਾਰ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਦਾ , ਇਸ ਕਰਕੇ ਅਸੀਂ ਅੱਜ ਇਥੇ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਪਹੁੰਚੇ | ਜਿੱਥੇ ਕਿ ਸਾਡੇ ਪ੍ਰਧਾਨ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ | ਇਸ ਰੋਸ ਵਜੋਂ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕੈਪਟਨ ਦੇ ਮਹਿਲ ਅੱਗੇ ਆ ਕੇ ਪ੍ਰਦਰਸ਼ਨ ਕਰ ਰਹੇ ਹਾਂ |
ਉਹਨਾਂ ਕਿਹਾ ਕਿ ਸਾਡੀਆ ਮੰਗਾਂ ਤੇ ਪੰਜਾਬ ਸਰਕਾਰ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ |