ਰਾਜਪੁਰਾ ਕਾਂਡ ‘ਤੇ ਜਗਜੀਤ ਸਿੰਘ ਡੱਲੇਵਾਲ ਨੇ ਘੇਰੀ ਪੰਜਾਬ ਸਰਕਾਰ
ਰਾਜਪੁਰਾ ‘ਚ ਭਾਜਪਾ ਆਗੂ ਨਾਲ ਹੋਈ ਕੁੱਟਮਾਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪ੍ਰੋਗਰਾਮਾਂ ਤੇ ਕਿਸਾਨਾਂ ਨੇ ਪੰਜਾਬ ਵਿਚ ਰੋਕ ਲਗਾਈ ਹੋਈ ਹੈ , ਜਿਸ ਤੋਂ ਪੰਜਾਬ ਸਰਕਾਰ ਵੀ ਭਲੀਭਾਂਤ ਜਾਣੂ ਹੈ |
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਭਾਜਪਾ ਦੇ ਇਹਨਾਂ ਪ੍ਰੋਗਰਾਮਾਂ ਤੇ ਖੁਦ ਰੋਕ ਲਗਾਉਣੀ ਚਾਹੀਦੀ ਹੈ | ਇਸ ਮੌਕੇ ਉਹਨਾਂਨੇ ਰਾਜਪੁਰਾ ਕਾਂਡ ਤੇ ਬੋਲਦੇ ਹੋਏ ਕਿਹਾ ਕਿ ਭਾਜਪਾ ਆਗੂ ਦੇ ਗੰਨਮੈਨ ਨੇ ਪਹਿਲਾਂ ਰਿਵਾਲਵਰ ਕੱਢਿਆ ਸੀ ਅਤੇ ਕਿਸਾਨਾਂ ਨੂੰ ਭਾਜਪਾ ਵਾਲਿਆਂ ਨੇ ਅੱਪ ਸ਼ਬਦ ਵੀ ਬੋਲੇ ਸੀ ਜਿਸ ਤੋਂ ਬਾਅਦ ਇਹ ਸਭ ਕੁਛ ਵਾਪਰਿਆ |
ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿਚ ਬੀਜੇਪੀ ਦੇ ਪ੍ਰੋਗਰਾਮ ਕਰਨ ਤੇ ਵਿਰੋਧ ਦਾ ਐਲਾਨ ਕੀਤਾ ਹੋਇਆ ਤਾਂ ਪੰਜਾਬ ਸਰਕਾਰ ਨੂੰ ਭਾਜਪਾ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਕੈਂਸਲ ਕਰਵਾਉਣਾ ਚਾਹੀਦਾ ਸੀ