ਔਰਤ ਕਿਸੇ ਕੰਮ ਨੂੰ ਕਰਦੀ ਹੈ ਤਾਂ ਪੂਰੀ ਸ਼ਿੱਦਤ ਨਾਲ ਕਰਦੀ ਹੈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਾਂਗੇ ਜਿਸ ਨੇ ਕਈ ਘਰਾਂ ਦੇ ਚਿਰਾਗ਼ ਬੁਝਣ ਤੋਂ ਬਚਾ ਲਏ ਸੀਮਾ ਢਾਕਾ ਇੱਕ ਅਜਿਹੀ ਮਹਿਲਾ ਕਾਂਸਟੇਬਲ ਜਿਸ ਨੇ 76 ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾਈਆਂ ਇਹ ਉਹ ਬੱਚੇ ਸੀ ਜਿਨ੍ਹਾਂ ਨੂੰ ਵੱਖ ਵੱਖ ਥਾਵਾਂ ਤੋਂ ਅਗਵਾ ਕੀਤਾ ਗਿਆ ਸੀ ਸੀਮਾ ਢਾਕਾ ਤੋਂ ਵੱਲੋਂ ਕਈ ਮਹੀਨਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਸੀਮਾ ਦੀ ਇਸ ਬਹਾਦਰੀ ਨੂੰ ਦੇਖ ਕੇ ਉਨ੍ਹਾਂ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਦਿੱਤਾ ਗਿਆ ਇਸ ਮਹਿਲਾ ਕਾਂਸਟੇਬਲ ਨੂੰ ਏਐਸਆਈ ਬਣਾ ਦਿੱਤਾ ਹੈ ਸੀਮਤ ਸੀਮਾ ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਲਈ ਇੱਕ ਮਿਸਾਲ ਹੈ ਜੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਨੇ ਅਤੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਚੁੱਕ ਕੇ ਆਪਣੀ ਖ਼ਾਕੀ ਦਾਗ਼ਦਾਰ ਕਰਦੇ ਨੇ ਅਕਾਲ ਚੈਨਲ ਇਸ ਮਹਿਲਾ ਅਧਿਕਾਰੀ ਦੀ ਬਹਾਦਰੀ ਅਤੇ ਇਮਾਨਦਾਰੀ ਨੂੰ ਸਲਾਮ ਕਰਦਾ ਹੈ