‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ | ਕਾਫ਼ੀ ਸਮੇਂ ਤੋਂ ਇਸ ‘ਤੇ ਚਰਚਾ ਚੱਲ ਰਹੀ ਸੀ ਕਿ ਭਾਈ ਅਮ੍ਰਿਤਪਾਲ ਸਿੰਘ ਇਹ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਹੋਣਗੇ ਜਾਂ ਨਹੀਂ ?
ਇਸ ‘ਤੇ ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦੀਆਂ ਵੱਖ ਵੱਖ ਟਿੱਪਣੀਆਂ ਵੀ ਆਈਆਂ |

ਪਰ ਹੁਣ ਬੁੱਧਵਾਰ ਦੀ ਰਾਤ ਮਿਤੀ 24 ਅਪ੍ਰੈਲ ਨੂੰ ਪਰਿਵਾਰਿਕ ਮੈਂਬਰ, ਉਹਨਾਂ ਦੇ ਪਿਤਾ ਜੀ ਤੇ ਚਾਚਾ ਜੀ ਅਸਾਮ ਦੇ ਡਿਬ੍ਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੇ ਨਾਲ ਮੁਲਾਕਾਤ ਕਰਨ ਗਏ, ਜਿੱਥੇ ਭਾਈ ਅਮ੍ਰਿਤਪਾਲ ਸਿੰਘ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਅਤੇ ਇਸ ਤੋਂ ਬਾਅਦ ਹੀ ਉਹਨਾਂ ਦੇ ਪਰਿਵਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਲੋਕ ਸਭਾ ਚੋਣ ਖਡੂਰ ਸਾਹਿਬ ਤੋਂ ਲੜਨਗੇ | ਨਾਲ ਹੀ ਇਹ ਗੱਲ ਵੀ ਸਪਸ਼ਟ ਕਰ ਦਿੱਤੀ ਗਈ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਕਿਸੇ ਪਾਰਟੀ ਨਾਲ ਜੁੜ ਕੇ ਨਹੀਂ ਸਗੋਂ ਆਜ਼ਾਦ ਉਮੀਦਾਰ ਵਜੋਂ ਚੋਣਾਂ ਵਿੱਚ ਖੜਨਗੇ |

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਦੋਂ ਭਾਈ ਅਮ੍ਰਿਤਪਾਲ ਸਿੰਘ ਨਾਮੀਨੇਸ਼ਨ ਭਰ ਦੇਣਗੇ ਉਸ ਤੋਂ ਬਾਅਦ ਉਹ ਆਪ ਤਾਂ ਚੋਣ ਪ੍ਰਚਾਰ ਕਰਨ ਬਾਹਰ ਨਹੀਂ ਆ ਸਕਦੇ ਪਰ ਭਾਈ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਉਹਨਾਂ ਦੀ ਜਥੇਬੰਦੀ ਦੇ ਮੈਂਬਰਾਂ ਵਲੋਂ ਭਾਈ ਅਮ੍ਰਿਤਪਾਲ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾਵੇਗਾ | ਭਾਈ ਅਮ੍ਰਿਤਪਾਲ ਸਿੰਘ ਦਾ ਚੋਣਾਂ ਵਿਚ ਖੜਨਾ ਉਹਨਾਂ ਦੇ ਸਮਰਥਕਾਂ ਦੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ|

ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ

Please follow and like us:

Similar Posts