ਮਿਤੀ 22 ਅਪ੍ਰੈਲ ਤੋਂ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੀਆਂ ਦੋ ਨਾਬਾਲਗ ਕੁੜੀਆਂ ਲਾਪਤਾ ਹਨ | ਕੁੜੀਆਂ ਦੀ ਉਮਰ 14-15 ਸਾਲ ਦੀ ਦੱਸੀ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ 22 ਅਪ੍ਰੈਲ ਨੂੰ ਸਵੇਰੇ ਇਹ ਕੁੜੀਆਂ ਸਕੂਲ ਲਈ ਨਿਕਲੀਆਂ ਪਰ ਨਾ ਇਹ ਬੱਚੀਆਂ ਸਕੂਲ ਪਹੁੰਚੀਆਂ ਤੇ ਨਾ ਹੀ ਘਰ ਵਾਪਸ ਪਰਤੀਆਂ |

ਬੱਚੀਆਂ ਦੇ ਮਾਤਾ ਪਿਤਾ ਵਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਦੇ 43 ਸੈਕਟਰ ‘ਚੋਂ ਕਿਸੀ ਰਾਹਗੀਰ ਕੋਲੋਂ ਫੋਨ ਲੈ ਕੇ ਲੜਕੀਆਂ ਨੇ ਆਪਣੇ ਘਰੇ ਫੋਨ ਕੀਤਾ ਸੀ, ਤੇ ਉਹ ਉਹਨਾਂ ਨਾਲ ਆਖ਼ਰੀ ਸੰਪਰਕ ਸੀ | ਜਿਸ ਤੋਂ ਬਾਅਦ ਬੱਚੀਆਂ ਦੀ ਕੋਈ ਸੂਚਨਾ ਨਹੀਂ ਮਿਲੀ | ਬੱਚੀਆਂ ਦੇ ਮਾਤਾ ਪਿਤਾ ਬੇਹੱਦ ਪਰੇਸ਼ਾਨ ਹਨ ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਬੱਚੀਆਂ ਨੂੰ ਜਲਦੀ ਲੱਭਿਆ ਜਾਵੇ | ਇਹ ਦੋਵੇਂ ਲੜਕੀਆਂ ਲਹਿਰਾਗਾਗਾ ਦੇ ਇੱਕੋ ਵਾਰਡ ‘ਚ ਰਹਿਣ ਵਾਲੀਆਂ ਹਨ | ਪੁਲਿਸ ਵਲੋਂ ਵੀ ਇਸ ਮਾਮਲੇ ਦੀ ਪੂਰੀ ਤਹਿਕੀਕਾਤ ਕੀਤੀ ਜਾ ਰਹੀ ਹੈ

ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ

Please follow and like us:

Similar Posts