ਜਿਥੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਆਪਣੇ ਵਧਾਇਕਾ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਖੁਸ਼ ਕਰਨ ਦੇ ਵਿਰੋਧ ਵਿਚ ਬਾਕੀ ਪਾਰਟੀ ਦੇ ਵਿਧਾਇਕਾਂ ਵਲੋਂ ਵੀ ਰੋਸ਼ ਜਤਾਇਆ ਜਾ ਰਿਹਾ ਹੈ | ਉਥੇ ਅੱਜ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਮਲੋਟ ਚ ਵੀ ਇਕ ਵੱਖਰੇ ਪ੍ਰਦਰਸ਼ਨ ਨਾਲ ਹੱਥਾਂ ਵਿਚ ਠੂਠੇ ਫੜ ਭੀਖ ਮੰਗ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕੇ ਸਾਡੇ ਪ੍ਰਦਰਸ਼ਨ ਕਰਨ ਦਾ ਮਕਸਦ ਹੈ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਦੀ ਗ਼ਰੀਬੀ ਦੂਰ ਕਰਨ ਦੇ ਲਈ, ਉਨ੍ਹਾਂ ਨੂੰ ਇਹ ਭੀਖ ਮੰਗਕੇ, ਇਕਠੀ ਕਰਕੇ ਦਿਤੀ ਜਾਵੇ | ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਭੀਖ ਹਲਕੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਰਾਹੀਂ ਭੇਜਾਂਗੇ |

ਆਮ ਆਦਮੀ ਪਾਰਟੀ ਵਲੋਂ ਆਪਣੇ ਹੱਥਾਂ ਵਿਚ ਠੂਠੇ ਫੜ ਲੋਕਾ ਤੋਂ ਭੀਖ ਮੰਗ ਕੇ ਪ੍ਰਦਰਸ਼ਨ ਕੀਤਾ ਗਿਆ

Please follow and like us:

Similar Posts

slide 3 to 4 of 6