ਲੁਧਿਆਣਾ : ਸੂਬੇ ਅੰਦਰ ਦਿਨੋਂ ਦਿਨੀਂ ਸਿਆਸੀ ਮਿਜਾਜ਼ ਦਿਨ ਬ ਦਿਨ ਬਦਲਦੇ ਜਾ ਰਹੇ ਹਨ। ਹਰ ਦਿਨ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਕੋਈ ਨਾ ਕੋਈ ਅਪੱਤੀਜਨਕ ਤਸਵੀਰ ਜਾਂ ਆਡੀਓ ਵਾਇਰਲ ਹੋ ਜਾਂਦੀ ਹੈ ਜਿਸ ਨਾਲ ਸਿਆਸਤ ਦਾ ਪਾਰਾ ਗਰਮਾ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਇੱਕ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਆਡੀਓ ਕੈਬਨਿਟ ਮੰਤਰੀ ਭਾਰਤ ਭੂਸ਼ਣ ਅਤੇ ਕੱਚੇ ਅਧਿਆਪਕ ਯੂਨੀਅਨ ਦੇ ਕਿਸੇ ਅਧਿਕਾਰੀ ਦੀ ਹੈ।ਇਸ ਆਡੀਓ ‘ਚ ਗੱਲ ਕਰ ਰਹੇ ਵਿਅਕਤੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਬਾਰੇ ਗੱਲ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਇਰਲ ਆਡੀਓ ਵਿੱਚ ਪਹਿਲਾਂ ਇੱਕ ਵਿਅਕਤੀ ਤਨਖਾਹ ਵਿੱਚ ਵਾਧੇ ਦੀ ਫਾਇਲ ਸਬੰਧੀ ਗੱਲ ਕਰਦਾ ਹਾਂ ਤਾਂ ਅੱਗੋਂ ਅਵਾਜ਼ ਆਉਂਦੀ ਹੈ ਕਿ ਉਹ ਇਸ ਮਸਲੇ ‘ਤੇ ਗੌਰ ਕਰਦੇ ਹਨ। ਫਿਰ ਅਵਾਜ਼ ਆਉਂਦੀ ਹੈ ਕਿ ਉਹ ਪੱਕੇ ਕਾਂਗਰਸੀ ਹਨ ਤੇ ਅੱਜ ਜੇਕਰ ਕਾਂਗਰਸ ਨੂੰ ਨੁਕਸਾਨ ਹੋਵੇਗਾ ਤਾਂ ਉਹ ਮਨਪ੍ਰੀਤ ਕਰਕੇ ਹੀ ਹੋਵੇਗਾ।ਤਾਂ ਅੱਗੋਂ ਦੂਜਾ ਵਿਅਕਤੀ ਜਵਾਬ ਦਿੰਦਾ ਹੈ ਕਿ ਉਸ ਦਾ ਨੁਕਸਾਨ ਕਰੋ ਤੁਸੀਂ ਕਾਂਗਰਸ ਦਾ ਨੁਕਸਾਨ ਕਿਉਂ ਕਰਦੇ ਹੋਂ। ਤਾਂ ਅੱਗੋ ਫੋਨ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਉਹ ਚੰਨੀ ਨਾਲ ਇਸ ਬਾਰੇ ਗੱਲ ਕਰਦਾ ਹੈ।
ਇਸ ਆਡੀਓ ਵਿੱਚ ਇੰਨੀ ਹੀ ਗੱਲ ਹੁੰਦੀ ਹੈ। ਹਾਲਾਂਕਿ ਇਹ ਆਡੀਓ ਕਿਸਦੀ ਹੈ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ। ਪਰ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾਉਂਦੀ ਜਾ ਰਹੀ ਹੈ। ਲਗਾਤਾਰ ਵਿਰੋਧੀ ਇਸ ਨੂੰ ਲੈ ਕੇ ਕਾਂਗਰਸ ਪਾਰਟੀ *ਤੇ ਤੰਜ ਕਸ ਰਹੇ ਹਨ।ਇੱਕ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਈ.ਡੀ. ਦੀ ਹੋਈ ਰੇਡ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਇਹ ਵਾਇਰਲ ਹੋਈ ਆਡੀਓ ਕੀ ਰੰਗ ਦਿਖਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੰਨਾ ਜਰੂਰ ਹੈ ਕਿ ਇਹ ਆਡੀਓ ਅਜਿਹੇ ਸਮੇਂ ‘ਤੇ ਵਾਇਰਲ ਹੋਈ ਹੈ ਜਦੋਂ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਚੁਕਿਆ ਹੈ ਅਤੇ ਹਰ ਪਾਰਟੀ ਆਪੋ ਆਪਣਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ।