ਫ਼ਤਹਿਗੜ੍ਹ ਸਾਹਿਬ, : ਬੀਤੀ ਰਾਤ ਸੋਨੀਪਤ ਦੇ ਨਜ਼ਦੀਕ ਖਰਬੰਦਾ ਥਾਣਾ ਦੇ ਅਧੀਨ ਜੀ.ਡੀ. ਰੋਡ ਵਿਖੇ ਸ. ਦੀਪ ਸਿੰਘ ਸਿੱਧੂ ਦੀ ਇਕ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ ਨੂੰ ਕਿਸੇ ਤਰ੍ਹਾਂ ਵੀ ਹਕੂਮਤੀ ਅਤੇ ਖੂਫੀਆ ਏਜੰਸੀਆ ਦੇ ਸਾਜ਼ਸੀ ਸੰਕਿਆ ਤੋਂ ਨਿਵਿਰਤ ਨਹੀਂ ਕਿਹਾ ਜਾ ਸਕਦਾ । ਕਿਉਂਕਿ ਜਦੋਂ 26 ਜਨਵਰੀ 2021 ਨੂੰ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਦਿੱਲੀ ਲਾਲ ਕਿਲ੍ਹੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਦੀਪ ਸਿੰਘ ਸਿੱਧੂ ਨੇ ਕੇਸਰੀ ਝੰਡਾ ਲਹਿਰਾਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦ੍ਰਿੜਤਾ ਨਾਲ ਤਰਜਮਾਨੀ ਕੀਤੀ ਸੀ, ਉਸ ਸਮੇਂ ਦੀਪ ਸਿੰਘ ਸਿੱਧੂ ਨੇ ਲਾਈਵ ਹੋਕੇ ਇਸ ਕੇਸਰੀ ਝੰਡੇ ਦੀ ਮਨੁੱਖਤਾ ਪੱਖੀ ਮਹੱਤਤਾ ਨੂੰ ਸਹੀ ਕਰਾਰ ਦਿੰਦੇ ਹੋਏ ਆਵਾਜ਼ ਬੁਲੰਦ ਕੀਤੀ ਸੀ । ਇਥੇ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਬਾ ਬਘੇਲ ਸਿੰਘ ਨੇ ਇਸ ਕੇਸਰੀ ਝੰਡੇ ਨੂੰ 1783 ਵਿਚ ਦਿੱਲੀ ਲਾਲ ਕਿਲ੍ਹੇ ਉਤੇ ਝੁਲਾਕੇ ਖ਼ਾਲਸਾ ਪੰਥ ਦੀ ਫ਼ਤਹਿ ਹੋਣ ਦਾ ਇਤਿਹਾਸ ਰੱਚਿਆ ਸੀ । ਇਸ ਉਪਰੰਤ ਦਿੱਲੀ ਪੁਲਿਸ, ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਆਈ.ਬੀ, ਰਾਅ, ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਉਤੇ ਕੇਸ ਦਰਜ ਕਰਕੇ ਬਹੁਤ ਹੀ ਸੂਖਮ ਢੰਗ ਨਾਲ ਦਿਮਾਗੀ ਤੌਰ ਤੇ ਤਸੱਦਦ ਕਰਦੇ ਹੋਏ ਛਾਣਬੀਨ ਕੀਤੀ ਗਈ ਸੀ । ਉਸ ਸਮੇਂ ਤੋਂ ਹੀ ਇੰਡੀਆ ਦੀਆਂ ਜ਼ਾਬਰ ਸਿੱਖ ਕੌਮ ਵਿਰੋਧੀ ਖੂਫੀਆ ਏਜੰਸੀਆ ਸ. ਦੀਪ ਸਿੰਘ ਸਿੱਧੂ ਦੇ ਮਗਰ ਪਈਆ ਹੋਈਆ ਸਨ । ਲੇਕਿਨ ਮੇਰੀ ਅਮਰਗੜ੍ਹ ਵਿਧਾਨ ਸਭਾ ਹਲਕਾ ਚੋਣ ਵਿਚ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਵਿਚ ਬੀਤੇ 1 ਮਹੀਨੇ ਤੋਂ ਬਾਦਲੀਲ ਢੰਗ ਨਾਲ ਪੰਜਾਬ ਅਤੇ ਸਿੱਖ ਕੌਮ ਪੱਖੀ ਪ੍ਰਚਾਰ ਕਰਦੇ ਹੋਏ ਮੇਰੀ ਚੋਣ ਨੂੰ ਟੀਸੀ ਉਤੇ ਪਹੁੰਚਾਉਣ ਵਿਚ, ਭਾਜਪਾ, ਕਾਂਗਰਸ, ਬਾਦਲ ਦਲੀਆ, ਵਿਸ਼ੇਸ਼ ਤੌਰ ਤੇ ਹੁਕਮਰਾਨਾਂ ਦੀ ਪੰਜਾਬ ਵਿਚ ਸੋਚ ਉਤੇ ਕੰਮ ਕਰਦੀ ਆ ਰਹੀ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਪ੍ਰਚਾਰ ਕਰ ਰਹੇ ਸਨ ਅਤੇ ਸਮੁੱਚੇ ਪੰਜਾਬ ਵਿਚ ਉਪਰੋਕਤ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਵਿਰੁੱਧ ਇਕ ਵੱਡੀ ਲਹਿਰ ਖੜ੍ਹੀ ਕਰ ਦਿੱਤੀ ਹੈ ।
ਜਿਸਨੂੰ ਪੰਜਾਬ ਤੇ ਸਿੱਖ ਨੌਜ਼ਵਾਨੀ ਨੇ ਪੂਰਨ ਰੂਪ ਵਿਚ ਪ੍ਰਵਾਨ ਕਰ ਲਿਆ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਦੂਸਰੀਆਂ ਹਿੰਦੂਤਵ ਤਾਕਤਾਂ ਨੂੰ ਹਰਾਉਣ ਦਾ ਨਿਸ਼ਚ੍ਹਾ ਕਰਨ ਦੀ ਬਦੌਲਤ ਹੀ ਸ. ਦੀਪ ਸਿੰਘ ਸਿੱਧੂ ਇਨ੍ਹਾਂ ਖੂਫੀਆ ਏਜੰਸੀਆ ਅਤੇ ਹਿੰਦੂਤਵ ਜਮਾਤਾਂ ਦੇ ਨਿਸ਼ਾਨੇ ਤੇ ਸਨ । ਜਿਸਨੂੰ ਸ. ਦੀਪ ਸਿੰਘ ਸਿੱਧੂ ਨੇ ਹੁਣੇ ਹੀ ਆਪਣੀ ਤਕਰੀਰ ਵਿਚ ਜਾਹਰ ਵੀ ਕੀਤਾ ਸੀ ।” ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਖਰਬੰਦਾ ਵਿਖੇ ਸ. ਦੀਪ ਸਿੰਘ ਸਿੱਧੂ ਦੀ ਇਕ ਸੜਕ ਹਾਦਸੇ ਵਿਚ ਹੋਈ ਮੌਤ ਉਤੇ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦੀ ਕਾਰਵਾਈ ਦੀ ਡੂੰਘੀ ਸੰਕਾ ਜਾਹਰ ਕਰਦੇ ਹੋਏ, ਇਸਦੀ ਕੌਮਾਂਤਰੀ ਏਜੰਸੀਆ ਤੋਂ ਜਾਂਚ ਕਰਵਾਉਣ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਇਸ ਐਕਸੀਡੈਟ ਦੇ ਵਰਤਾਰੇ ਨੂੰ ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਅਤੇ ਖੂਫੀਆ ਏਜੰਸੀਆ ਦੀ ਸਾਂਝੀ ਘਿਣੋਨੀ ਖੇਡ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਸੋਨੀਪਤ ਤੋਂ ਪਰਿਵਾਰਿਕ ਮੈਬਰ ਲੈਕੇ ਚੱਲ ਪਏ ਹਨ, ਜੋ ਸੰਭੂ ਬਾਰਡਰ ਉਤੇ 2:30 ਵਜੇ ਪਹੁੰਚਣਗੇ, ਉਪਰੰਤ 4:30 ਵਜੇ ਉਨ੍ਹਾਂ ਦੇ ਲੁਧਿਆਣਾ-ਦਾਖਾ ਰੋਡ ਤੇ ਪੈਦੇ ਪਿੰਡ ‘ਥਰੀਕੇ’ ਵਿਖੇ ਸੰਸਕਾਰ ਕੀਤਾ ਜਾਵੇਗਾ । ਸਮੁੱਚੇ ਪੰਥਦਰਦੀ ਅਤੇ ਉਨ੍ਹਾਂ ਦੀ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਦੇ ਪੈਰੋਕਾਰ 4:30 ਵਜੇ ਥਰੀਕੇ ਪਿੰਡ ਵਿਖੇ ਪਹੁੰਚਣ । ਸ. ਮਾਨ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ 93 ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਣਖ ਗੈਰਤ ਵਾਲੀ ਹੋਦ ਨੂੰ ਕਾਇਮ ਰੱਖਣ ਲਈ ਚੋਣ ਲੜ੍ਹ ਰਹੇ ਉਮੀਦਵਾਰਾਂ ਨੇ ਸਮੂਹਿਕ ਤੌਰ ਤੇ ਜਿਥੇ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆ ਨੂੰ ਇਸ ਦੁੱਖ ਦੀ ਘੜੀ ਵਿਚ ਭਾਣੇ ਉਤੇ ਚੱਲਣ ਦੀ ਸ਼ਕਤੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕੀਤੀ । ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਅਮਰੀਕ ਸਿੰਘ ਬੱਲੋਵਾਲ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਰਣਦੀਪ ਸਿੰਘ ਸਕੱਤਰ, ਜਸਵੰਤ ਸਿੰਘ ਚੀਮਾਂ, ਸੁਰਜੀਤ ਸਿੰਘ ਤਲਵੰਡੀ ਆਦਿ ਸਾਮਿਲ ਸਨ ।