ਅੰਮ੍ਰਿਤਸਰ : ਕਾਂਗਰਸ ਪਾਰਟੀ ਅੰਦਰ ਜਿੱਥੇ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਰੋਧੀ ਵੀ ਲਗਾਤਾਰ ਇਸ ਪਾਰਟੀ ਦੇ ਆਗੂਆਂ ‘ਤੇ ਆਪੋ ਆਪਣੇ ਸਿਆਸੀ ਤੰਜ ਕਸਦੇ ਰਹਿੰਦੇ ਹਨ। ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਪਰਿਵਾਰ ‘ਤੇ ਖੂਬ ਸਿਆਸੀ ਤੰਜ ਕਸੇ ਹਨ। ਮਜੀਠੀਆ ਦਾ ਕਹਿਣਾ ਹੈ ਕਿ ਲੋਕਾਂ ਨੇ ਸਿੱਧੂ ਨੂੰ ਬਿਲਕੁਲ ਨਕਾਰ ਦਿੱਤਾ ਹੈ ਜਿਸ ਕਾਰਨ ਹੁਣ ਉਹ ਜਾਦੂ ਟੂਣੇ ਕਰ ਰਹੇ ਹਨ।
ਦੱਸ ਦੇਈਏ ਕਿ ਨਵਜੋਤ ਸਿੰਘ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਆਪਣੇ ਮੂੰਹ ਤੋਂ ਕੁਝ ਬੋਲ ਰਹੇ ਹਨ ਅਤੇ ਨਾਲ ਹੀ ਆਪਣਾ ਹੱਥ ਆਪਣੇ ਚਿਹਰੇ ਦੇ ਦੁਆਲੇ ਘੁਮਾ ਰਹੇ ਹਨ। ਜਿਸ ਤੋਂ ਬਾਅਦ ਚਰਚਾਵਾਂ ਚੱਲ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਕੋਈ ਜਾਦੂ ਟੂਣਾ ਕਰ ਰਹੇ ਹਨ। ਇਸੇ ਨੂੰ ਲੈ ਕੇ ਹੁਣ ਬਿਕਰਮ ਮਜੀਠੀਆ ਨੇ ਇਹ ਤੰਜ ਕਸਿਆ ਹੈ। ਇਸ ਮੌਕੇ ਉਨ੍ਹਾਂ ਡਾ. ਨਵਜੋਤ ਕੌਰ ਸਿੱਧੂ ‘ਤੇ ਵੀ ਸਿਆਸੀ ਵਾਰ ਕੀਤਾ। ਦਰਅਸਲ ਸਿੱਧੂ ਵੱਲੋਂ ਪੰਜਾਬ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ। ਮਜੀਠੀਆ ਦਾ ਕਹਿਣਾ ਹੈ ਕਿ ਸਿੱਧੂ ਦਾ ਪੰਜਾਬ ਮਾਡਲ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਹੀ ਪ੍ਰਵਾਣ ਨਹੀ ਕੀਤਾ ਤਾਂ ਫਿਰ ਲੋਕਾਂ ਨੇ ਇਸ ਨੂੰ ਕੀ ਮਨਜੂਰ ਕਰਨਾ ਹੈ।ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਡਾ. ਸਿੱਧੂ ਵੱਲੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੀ ਬਿਆਨ ਜਾਰੀ ਕੀਤਾ ਗਿਆ ਸੀ ਅਤੇ ਸਿੱਧੂ ਦੇ ਪੰਜਾਬ ਮਾਡਲ ਦੀ ਗੱਲ ਕੀਤੀ ਸੀ।
ਬਿਕਰਮ ਮਜੀਠੀਆ ਨੇ ਕਿਹਾ ਕਿ ਹੁਣ ਚਰਨਜੀਤ ਸਿੰਘ ਚੰਨੀ ਦਾ ਲੁੱਟਖ਼ਕਸੁੱਟ ਦਾ ਮਾਡਲ ਚੱਲੇਗਾ,।ਇਸ ਮੌਕੇ ਰਾਜਨ ਗਿੱਲ ਵੱਲੋਂ ਅਕਾਲੀ ਦਲ ਜੁਆਇਨ ਕੀਤੇ ਜਾਣ ‘ਤੇ ਵੀ ਮਜੀਠੀਆ ਨੇ ਪ੍ਰਤੀਕਿਿਰਆ ਦਿੱਤੀ। ਮਜੀਠੀਆ ਦਾ ਕਹਿਣਾ ਹੈ ਕਿ ਇਹ ਰਾਹੁਲ ਦੀ ਗਲਤੀ ਹੈ ਕਿ ਉਨ੍ਹਾਂ ਨੁੰ ਪਾਰਟੀ ਛੱਡਣ ਲਈ ਮਜਬੂਰ ਹੋਣਾ ਪਿਆ। ਦਰਅਸਲ ਗਿੱਲ ਨੇ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਕਾਗਜ ਭਰੇ ਸਨ ਪਰ ਪਾਰਟੀ ਦੇ ਕਹਿਣ ‘ਤੇ ਉਹ ਰੱਦ ਕਰ ਦਿੱਤੇ ਗਏ। ਜਿਸ ਤੋਂ ਬਾਅਦ ਰਾਜਨ ਗਿੱਲ ਨਾਰਾਜ ਚੱਲ ਰਹੇ ਸਨ ਅਤੇ ਹੁਣ ਉਨ੍ਹਾਂ ਅਕਾਲੀ ਦਲ ‘ਚ ਸ਼ਮੂਲੀਅਤ ਕਰ ਲਈ ਹੈ।

Please follow and like us:

Similar Posts