
ਤਰਨ ਤਾਰਨ : ਵਿਧਾਨ ਸਭਾ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਜਿਸ ਦੌਰਾਨ ਬੜੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਗੱਲ ਤਰਨ ਤਾਰਨ ਦੀ ਗੱਲ ਕਰ ਲਈਏ ਤਾਂ ਇੱਥੇ ਦੇ ਚੋਣ ਸਮੀਕਰਨ ਬੜੀ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ। ਜ਼ਿਕਰ ਏ ਖਾਸ ਹੈ ਕਿ ਇੱਥੋਂ ਅਕਾਲੀ ਦਲ ਵੱਲੋਂ ਹਰਮੀਤ ਸਿੰਘ ਸੰਧੂ, ਕਾਂਗਰਸ ਵੱਲੋਂ ਡਾ. ਧਰਮਵੀਰ ਸਿੰਘ ਅਗਨੀਹੋਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਡਾ. ਕਸ਼ਮੀਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਇਹ ਤਿਕੜਮ ਮੈਚ ਲਗਾਤਾਰ ਉਲਝਵਾਂ ਹੁੰਦਾ ਜਾ ਰਿਹਾ ਹੈ।
ਦਰਅਸਲ ਇੱਥੇ ਅਕਾਲੀ ਆਗੂਆਂ ‘ਤੇ ਬੜੇ ਗੰਭੀਰ ਦੋਸ਼ ਲੱਗ ਰਹੇ ਹਨ।ਦੋਸ਼ ਹੈ ਕਿ ਪਿਛਲੇ ਦਿਨੀਂ ਕਾਂਗਰਸੀ ਵਰਕਰਾਂ ਦੇ ਅਕਾਲੀ ਆਗੂਆਂ ਵੱਲੋਂ ਧੱਕੇ ਨਾਲ ਸਿਰੋਪਾਓ ਪਾਏ ਗਏ ਅਤੇ ਪਾਰਟੀ ‘ਚ ਸ਼ਾਮਲ ਕੀਤਾ ਗਿਆ।ਇਹ ਦੋਸ਼ ਕਾਂਗਰਸੀ ਵਰਕਰ ਰੁਪਿੰਦਰ ਸਿੰਘ ਵੱਲੋਂ ਅਕਾਲੀ ਆਗੂ ਭੁਪਿੰਦਰ ਸਿੰਘ ‘ਤੇ ਲਾਏ ਗਏ ਹਨ।ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਪਹਿਲਾਂ ਤਾਂ ਧੱਕੇ ਨਾਲ ਉਨ੍ਹਾਂ ਦੇ ਘਰ ਆਇਆ ਫਿਰ ਜ਼ਬਰਦਸਤੀ ਉਨ੍ਹਾਂ ਦੇ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ । ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸ਼ਰੇਆਮ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਹਨ ।
ਇਸ ਤੋਂ ਬਾਅਦ ਕਾਂਗਰਸ ਦੀਆਂ ਪ੍ਰਤੀਕਿਿਰਆਵਾਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦਾ ਕਹਿਣਾ ਇਸ ਤਰ੍ਹਾਂ ਅਕਾਲੀ ਦਲ ਚੋਣ ਜਿੱਤ ਨਹੀਂ ਸਕੇਗਾ। ਅਜਿਹੇ ਵਿੱਚ ਹੁਣ ਅਕਾਲੀ ਦਲ ਕੀ ਪ੍ਰਤੀਕਿਿਰਆ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਜਰੂਰ ਹੈ ਕਿ ਇਸ ਨੇ ਸਿਆਸੀ ਪਾਰਾ ਜਰੂਰ ਚੜ੍ਹਾ ਦਿੱਤਾ ਹੈ।