ਰੂਪਨਗਰ : ਕਾਂਗਰਸ ਪਾਰਟੀ ਦਾ ਜਿੱਥੇ ਅੰਦਰੂਨੀ ਰੇੜਕਾ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਰੋਧੀ ਵੀ ਲਗਾਤਾਰ ਇਸ ਨੂੰ ਲੈ ਕੇ ਚਿਟਕਾਰੇ ਲੈ ਰਹੇ ਹਨ। ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਕਾਂਗਰਸ ਪਾਰਟੀ ਨੂੰ ਘੇਰਿਆ ਗਿਆ ਹੈ।ਚੀਮਾ ਨੇ ਇਸ ਮੌਕੇ ਜਾਖੜ ਦੇ ਉਸ ਬਿਆਨ ਨੂੰ ਦੁਹਰਾਇਆ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਵੋਟਿੰਗ ਪ੍ਰਕਿਿਰਆ ‘ਚ ਮੁੱਖ ਮੰਤਰੀ ਦੀ ਹੋਈ ਚੋਣ ਦੌਰਾਨ ਉਨ੍ਹਾਂ ਨੂੰ 42 ਵਿਧਾਇਕਾਂ ਨੇ ਸਮਰਥਨ ਦਿੱਤਾ ਸੀ ਜਦੋਂ ਕਿ ਚੰਨੀ ਨੂੰ ਸਿਰਫ ਦੋ ਵਿਧਾਇਕਾਂ ਦਾ ਸਮਰਥਨ ਮਿਿਲਆ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਅੰਦਰੂਨੀ ਘਪਲਾ ਹੋਇਆ ਹੈ।
https://akaalchannel.tv/charanjit-singh-channi-got-the-support-of-only-two-mlas/
ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੌਰਾਨ ਤਾਂ ਘਪਲੇ ਹੁੰਦੇ ਹੀ ਹਨ ਪਰ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਅੰਦਰ ਅੰਦਰੂਨੀ ਘਪਲੇ ਵੀ ਬਹੁਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਧਾਇਕਾਂ ਦੀ ਸਾਂਝੀ ਰਾਇ ਨੂੰ ਵਰਤਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਜਾਖੜ ਦੀ ਗੱਲ ਸੱਚੀ ਹੈ ਤਾਂ ਸੋਨੀਆਂ ਗਾਂਧੀ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਇਲਜ਼ਾਮ ਉਨ੍ਹਾਂ ‘ਤੇ ਲੱਗ ਰਹੇ ਹਨ ਉਹ ਛੋਟੇ ਨਹੀਂ ਹਨ। ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਮਸਲੇ ‘ਤੇ ਸਾਰੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।