ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਲਈ ਸਹੀ ਆਗੂ ਤੇ ਗਠਜੋੜ ਦੀ ਚੋਣ ਕਰਨ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਕਰ ਕੇ ਪੰਜਾਬ ਪੰਜ ਸਾਲ ਪਛੜ ਗਿਆ ਹੈ ਤੇ ਇਹ ਆਮ ਆਦਮੀ ਪਾਰਟੀ ’ਤੇ ਵਿਸਾਹ ਰਕ ਕੇ ਹੋਰ ਜ਼ੋਖ਼ਮ ਨਹੀਂ ਚੁੱਕ ਸਕਦਾ।

ਇਥੇ ਗੁਰਬਚਨ ਸਿੰਘ ਬੱਬੇਹਾਲੀ, ਦੀਨਾਨਰਗ ਵਿਚ ਬਹੁਜਨ ਸਮਾਜ ਪਾਰਟੀ ਦੇ ਆਗੂ ਕਮਲਜੀਤ ਚਾਵਲਾ ਅਤੇ ਬਟਾਲਾ ਵਿਚ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਹੀ ਮੁੱਖ ਮੰਤਰੀ ਚੁਣਨਾ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ  ਮੂਹਰੇ ਹੋ ਕੇ ਅਗਵਾਈ ਕਰਨ ਤੋਂ ਇਨਕਾਰ ਕੀਤਾ ਤੇ ਕਿਵੇਂ ਉਹਨਾਂ ਦੀ ਲੀਡਰਸ਼ਿਪ ਹੇਠ ਪੰਜਾਬ ਹੇਠਾਂ ਗਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਪਹਿਨ ਹੀ ਉਹਨਾਂ ਦੇ ਭਾਣਜੇ ਹਨੀ ਦੇ ਘਰੋਂ 10 ਕਰੋੜ ਰੁਪਏ ਨਗਦ ਅਤੇ ਭਾਰੀ ਮਾਤਰਾ ਵਿਚ ਸੋਨਾ ਬਰਾਮਦ ਹੋਣ ਨਾਲ ਮਾਫੀਆ ਰਿੰਗ ਦੇ ਮੁਖੀ ਵਜੋਂ ਬੇਨਕਾਬ ਹੋ ਚੁੱਕੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਡੰਮੀ ਵਜੋਂ ਬੇਨਕਾਬ ਹੋ ਚੁੱਕੇੇ ਹਨ।

ਬਾਦਲ ਨੇ ਕਿਹਾ ਕਿ ਅਜਿਹ। ਹਾਲਾਤ ਵਿਚ ਸਿਰਫ ਇਕੋ ਰਾਹ ਬਾਕੀ ਰਹਿ ਜਾਂਦਾ ਹੈ ਕਿ ਪੰਜਾਬੀ ਮੁੜ ਤੋਂ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕਰਨ ਜੋ ਬਸਪਾ ਨਾਲ ਗਠਜੋੜ ਤਹਿਤ ਪਹਿਲਾਂ ਹੀ ਸੂਬੇ ਵਿਚ ਹੂੰਝਾ ਫੇਰ ਜਿੱਤ ਵੱਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਪਿਛਲੀਆਂ ਅਕਾਲੀ ਦੀ ਅਗਵਾਈ ਵਾਲੀਆਂ ਸਰਕਾਰਾਂ ਦਾ ਟਰੈਕ ਰਿਕਾਰਡ ਵੇਖਿਆ ਹੈ ਜਿਹਨਾਂ ਨੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਤੇ ਵਿਲੱਖਣ ਸਮਾਜ ਭਲਾਈ ਸਕੀਮਾਂ ਲਿਆਂਦੀਆਂ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਈ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਖੇਤਰੀ ਇੱਛਾਵਾਂ ਦੀ ਰਾਖੀ ਲਈ ਵੀ ਦ੍ਰਿੜ੍ਹ ਸੰਕਲਪ ਹੈ ਕਿਉਂਕਿ ਸਿਰਫ ਇਹੀ ਪੰਜਾਬੀਆਂ ਦੇ ਹੱਕਾਂ ਵਾਸਤੇ ਹਮੇਸ਼ਾ ਲੜਦਾ ਰਿਹਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵਰਗੀਆਂ ਬਾਹਰੀ ਪਾਰਟੀਆਂ ਨੇ ਹਮੇਸ਼ਾ ਤੁਹਾਡੇ ਹੱਕ ਵੇਚਣ ਦਾ ਯਤਨ ਕੀਤਾ ਜਿਵੇਂ ਕਿ ਤੁਸੀਂ ਸੂਬੇ ਦੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਵੇਖਿਆ।
ਸਰਦਾਰ ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਸ਼ਰਾਰਤ ਭਰੇ ਪ੍ਰਾਪੇਗੰਡੇ ਦੇ ਝਾਂਸੇ ਵਿਚ ਨਾ ਆ ਜਾਣ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਦੇ 850 ਕਰੋੜ ਰੁਪਏ ਪੰਜਾਬ ਵਿਚ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਹਨ। ਉੁਹਨਾਂ ਕਿਹਾ ਕਿ ਕੱਲ੍ਹ ਨੁੰ ਇਹ ਹੋਰ ਰਾਜਾਂ ਵਿਚ ਚੋਣਾਂ ਲੜਨ ਵਾਸਤੇ ਪੰਜਾਬ ਦੇ ਖ਼ਜ਼ਾਨੇ ’ਤੇ ਕੁਹਾੜਾ ਮਾਰੇਗੀ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਵੇਲੇ ਪੰਜਾਬ ਨੁੰ ਪੈਸੇ ਵਾਸਤੇ ਨਿਚੋੜਿਆ ਸੀ। ਆਮ ਆਦਮੀ ਪਾਰਟੀ ਨੇ ਹਰ ਉਮੀਦਵਾਰ ਨੁੰ ਟਿਕਟਾਂ ਵੇਚ ਕੇ ਕਰੋੜਾਂ ਰੁਪਏ ਇਕੱਠੇ ਕੀਤੇ  ਹਨ। ਉਹਨਾਂ ਕਿਹਾ ਕਿ ਇਸਨੇ ਖਤਰਨਾਕ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਵੇਚ ਕੇ ਸਿਆਸਤ ਦਾ ਮਿਆਰ ਵੀ ਡੇਗਿਆ ਹੈ। ਉਹਨਾਂ ਕਿਹਾ ਕਿ ਲੁਧਿਆਣਾ ਵਿਚ ਇਸਦੇ ਸਾਰੇ 6 ਉਮੀਦਵਾਰਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਹਨ। ਇਸ ਨੇ ਬਠਿੰਡਾ ਵਿਚ ਇਕ ਸਾਬਕਾ ਅਕਾਲੀ ਨੁੰ ਟਿਕਟ ਦਿੱਤੀ ਹੈ ਜਿਸਨੁੰ ਪਾਰਟੀ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਵਾਅਦੇ ਨਿਭਾਏ ਹਨ। ਅਸੀਂ ਝੂਠੀਆਂ ਸਹੁੰਆਂ ਚੁੱਕਣ ਜਾਂ ਫਾਰਮ ਭਰਵਾਉਣ ਵਿਚ ਵਿਸ਼ਵਾਸ ਨਹੀਂ ਰੱਖਦੇੇ। ਅਸੀਂ ਪਹਿਲਾਂ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਤੇ ਇਹ ਨਿਭਾਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਅਸੀਂ ਵਿਲੱਖਣ ਸਮਾਜ ਭਲਾਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ ਆਦਿ ਦਾ ਵਾਅਦਾ ਕੀਤਾ ਤੇ ਉਹ ਨਿਭਾਇਆ। ਉਹਨਾਂ ਕਿਹਾ ਕਿ ਅਸੀਂ ਸੂੁਬੇ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਵਾਅਦਾ ਕੀਤਾ ਤੇ ਨਿਭਾਇਆ। ਅਸੀਂ ਵਾਅਦੇ ਅਨੁਸਾਰ ਸੂਬੇ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਤੇ ਸਿਰਫ ਵਿਸ਼ਵ ਪੱਧਰੀ ਸੜਕਾਂ ਹੀ ਨਹੀਂ ਹਵਾਈ ਅੱਡੇ ਵੀ ਬਣਾਏ। ਹੁਣ ਵੀ ਅਸੀਂ ਆਪਣੇ ਵਾਅਦੇ ਨਿਭਾਵਾਂਗੇ ਤੇ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਗਰਾਂਟ ਦੇਵਾਂਗੇ, ਹਰ  ਪਰਿਵਾਰ ਨੂੰ ਹਰ ਮਹੀਨੇ 400 ਯੁਨਿਟ ਬਿਜਲੀ ਮੁਫਤ ਦਿਆਂਗੇ, ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਉਹਨਾਂ ਨੁੰ 10 ਲੱਖ ਰੁਪਏ ਦਾ ਕਰਜ਼ਾ ਸਟੂਡੈਂਟ ਕਾਰਡ ਤਹਿਤ ਦਿਆਂਗੇ, 10 ਲੱਖ ਰੁਪਏ ਦਾ ਮੈਡੀਕਲ ਬੀਮਾ ਦਿਆਂਗੇ, 1 ਲੱਖ ਸਰਕਾਰੀ ਨੌਕਰੀਆਂ ਦਿਆਂਗੇ ਤੇ 10 ਲੱਖ ਪ੍ਰਾਈਵੇਟ ਨੌਕਰੀਆਂ ਦਿਆਂਗੇ ਤੇ ਗਰੀਬਾਂ ਤੇ ਲੋੜਵੰਦਾਂ ਨੁੰ 5 ਲੱਖ ਮਕਾਨ ਬਣਾ ਕੇ ਦਿਆਂਗੇ।

Please follow and like us:

Similar Posts