ਭਾਜਪਾ ਦੇ ਉਮੀਦਵਾਰ ਜਦੋਂ ਚੋਣ ਪ੍ਰਚਾਰ ਕਰਨ ਜਾਂਦੇ ਹਨ, ਉਹਨਾਂ ਨੂੰ ਕਿਸਾਨਾਂ ਵੱਲੋਂ ਘੇਰਿਆ ਜਾਂਦਾ ਹੈ ਤੇ ਸਵਾਲ ਕੀਤੇ ਜਾਂਦੇ ਨੇ ਪਰ ਹੁਣ ਭਾਜਪਾ ਹੀ ਨਹੀਂ ਆਮ ਆਦਮੀ ਪਾਰਟੀ ਨਾਲ ਵੀ ਕਿਸਾਨਾਂ ਵਲੋਂ ਅਜਿਹਾ ਹੀ ਕੀਤਾ ਜਾ ਰਿਹਾ ਹੈ|
ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ‘ਗਗਨ ਅਨਮੋਲ ਮਾਨ’ ਨੂੰ ਹੁਣ ਕਿਸਾਨਾਂ ਵੱਲੋਂ ਘੇਰਿਆ ਗਿਆ ਤੇ ਸਵਾਲ ਕੀਤੇ ਗਏ|
ਦੱਸਣਯੋਗ ਗੱਲ ਇਹ ਹੈ ਕਿ ਵੋਟਾਂ ਤੋਂ ਪਹਿਲੇ ‘ਗਗਨ ਅਨਮੋਲ ਮਾਨ’ ਨੇ ਆਪਣੇ ਭਾਸ਼ਣ ਵਿਚ ਚੁਟਕੀ ਮਾਰ ਕੇ ਇਹ ਗੱਲ ਆਖੀ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਪੰਜ ਮਿੰਟ ਦੇ ਅੰਦਰ ਅਸੀਂ ਕਿਸਾਨਾਂ ਨੂੰ ਐਮਐਸਪੀ ਦਵਾ ਸਕਦੇ ਆ|
ਬ-ਸ਼ਰਤੇ ਕਿਸਾਨਾਂ ਨੂੰ ਐਮਐਸਪੀ ਦਵਾਉਣ ਦੀ ਸਰਕਾਰ ਦੀ ਨੀਤ ਹੋਣੀ ਚਾਹੀਦੀ ਹੈ, ਪਰ ਉਹ ਗਰੰਟੀ ਹਾਲੇ ਤੱਕ ਵੀ ਪੂਰੀ ਨਹੀਂ ਹੋਈ |
ਹੁਣ ਕਿਸਾਨਾਂ ਨੇ ‘ਗਗਨ ਅਨਮੋਲ ਮਾਨ’ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਵਲੋਂ ਕਿਸਾਨਾਂ ਨੂੰ ਐਮਐਸਪੀ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤਕ ਐਮਐਸਪੀ ਮਿਲੀ ਕਿਉਂ ਨਹੀਂ ?
ਕਿਸਾਨਾਂ ਦੇ ਇਸ ਸਵਾਲ ਤੇ ਗਗਨ ਅਨਮੋਲ ਮਾਨ ਬਿਲਕੁਲ ਚੁੱਪ ਖੜ੍ਹੀ ਰਹੀ ਤੇ ਕਿਸਾਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਜਿਹੜੇ ਗਗਨ ਅਨਮੋਲ ਮਾਨ ਦੇ ਸੁਰੱਖਿਆ ਕਰਮੀ ਸਨ ਉਹ ਕਿਸਾਨਾਂ ਨੂੰ ਪਿੱਛੇ ਕਰਦੇ ਨਜ਼ਰ ਆਏ |
ਕਿਸਾਨਾਂ ਨੇ ਵਾਰ ਵਾਰ ਕਿਹਾ ਕਿ ਉਹ ਕੋਈ ਰੋਸ ਪ੍ਰਦਰਸ਼ਨ ਕਰਨ ਨਹੀਂ ਸਿਰਫ ਸਵਾਲ ਕਰਨ ਲਈ ਆਏ ਹਨ, ਉਹਨਾਂ ਕਿਹਾ “ਮੈਡਮ ਸਾਹਮਣੇ ਖੜ੍ਹੇ ਹਨ ਸਾਨੂੰ ਸਵਾਲ ਕਰਨ ਦਿੱਤੇ ਜਾਣ” ਪਰ ਇਸ ਤੋਂ ਬਾਅਦ ਵੀ ਉਹਨਾਂ ਦੀ ਗੱਲ ਨਹੀਂ ਹੋ ਸਕੀ |
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ|