ਨਵੀਂ ਦਿੱਲੀ—ਇੱਕ ਪਾਸੇ ਜਿੱਥੇ ਅਸੀਂ ਤਰੱਕੀ ਵੱਲ ਵਧਦੇ ਜਾ ਰਹੇ ਹਾਂ ਤਾਂ ਉੱਥੇ ਹੀ ਸਮਾਜਿਕ ਕਦਰਾਂ ਕੀਮਤਾਂ ਲਗਾਤਾਰ ਨਿਘਾਰ ਵੱਲ ਜਾ ਰਹੀਆਂ ਹਨ।ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸ਼ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਤਾਜ਼ਾ ਮਾਮਲਾ ਰਾਜਧਾਨੀ ਦਿੱਲੀ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਥੇ ਦੇ ਸ਼ਾਹਦਰਾ ਜ਼ਿਲੇ ਦੇ ਕਸਤੂਰਬਾ ਨਗਰ ‘ਚ ਇਕ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਲੜਕੀ ਦਾ ਮੂੰਹ ਕਾਲਾ ਕਰਕੇ ਸੜਕਾਂ ‘ਤੇ ਘੁਮਾਇਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਇਸ ਮਾਮਲੇ ‘ਚ 9 ਔਰਤਾਂ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਦੱਸ ਦਈਏ ਕਿ ਪੀੜਤਾ ਦੀ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਬਲਾਤਾਰ ਕਰਨ ਤੋਂ ਬਾਅਦ ਉੋਸ ਦੇ ਵਾਲ ਵੀ ਕੱਟੇ ਗਏ ਅਤੇ ਮੂੰਹ ਕਾਲਾ ਕਰਕੇ ਗਲੀਆਂ ਵਿੱਚ ਘੁੰਮਾਇਆ ਗਿਆ।ਇਸ ਮਸਲੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਤੀਕਿਿਰਆ ਦਿੱਤੀ ਹੈ।ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਲਿਖਿਆ ਕਿ ਮੁਲਜ਼ਮਾਂ ਦੀ ਇੰਨੀ ਹਿੰਮਤ ਕਿਵੇਂ ਹੋ ਗਈ? ਉਨ੍ਹਾਂ ਕੇਂਦਰ ਨੂੰ ਅਪੀਲ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਦਿੱਲੀ ਦੇ ਲੋਕ ਇਸ ਨੂੰ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕਰਨਗੇ।


ਇਸ ਮਸਲੇ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ।ਇਸ ਮਸਲੇ ਬਾਬਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜ਼ੁਲਮ ਦੀ ਇੰਤਹਾ ਹੋ ਗਈ ਹੈ।

Please follow and like us:

Similar Posts