ਅੰਮ੍ਰਿਤਸਰ : ਚੋਣ ਦੰਗਲ ਭਖਿਆ ਹੋਇਆ ਹੈ ਤੇ ਸਿਆਸੀ ਬਿਆਨੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਦੱਖਣੀ ਤੋਂ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੋਵਾਂ ਨੂੰ ਨਿਸ਼ਾਨੇ *ਤੇ ਲਿਆ ਹੈ। ਬੁਲਾਰੀਆ ਨੇ ਬੋਲਦਿਆਂ ਗੰਭੀਰ ਇਲਜ਼ਾਮ ਲਗਾਏ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਅੰਦਰ ਚਾਚੇ ਭਤੀਜੇ ਦੀ ਸਰਕਾਰ ਸੀ।


ਜ਼ਿਕਰ ਏ ਖਾਸ ਹੈ ਕਿ ਸਾਲ 2017 *ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਨੇ 111 ਦਿਨ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਵੱਖਕਰ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ 111 ਦਿਨ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਬਾਅਦ ਆਪਣੀ ਅਲੱਗ ਪਾਰਟੀ ਬਣਾ ਲਈ ਹੈ।ਇਸ ਨੂੰ ਲੈ ਕੇ ਵੀ ਬੁਲਾਰੀਆ ਨੇ ਸਿਆਸੀ ਤੰਜ ਕਸਿਆ।ਹਾਲਾਂਕਿ ਉਨ੍ਹਾਂ ਬੋਲਦਿਆਂ ਕਿਸੇ ਦਾ ਨਾਮ ਤਾਂ ਨਹੀ ਂਲਿਆ ਪਰ ਚਰਚਾ ਹੈ ਕਿ ਉਨ੍ਹਾਂ ਦਾ ਚਾਚੇ ਭਤੀਜੇ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਲਈ ਸੀ।


ਦੱਸ ਦੇਈਏ ਕਿ ਇੰਦਰਬੀਰ ਸਿੰਘ ਬੁਲਾਰੀਆ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸਨ।ਬੁਲਾਰੀਆ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੀ ਅਗਵਾਈ ਵਿੱਚ ਪੰਜਾਬ ਪਹਿਲਾਂ ਵਿਕਾਸ ਕਰ ਰਿਹਾ ਹੈ ਵਿਕਾਸ ਦੀ ਉਹ ਰਫਤਾਰ ਕਿਸੇ ਵੀ ਸੂਰਤ ਵਿੱਚ ਘਟਣ ਨਹੀਂ ਦੇਵਾਂਗੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਪਿਛਲੇ 111 ਦਿਨਾਂ ਵਿੱਚ ਪੰਜਾਬ ਨੇ ਬਹੁਤ ਵਿਕਾਸ ਕੀਤਾਹੈ।ਬੁਲਾਰੀਆ ਨੇ ਕਿਹਾ ਕਿ ਪਹਿਲਾਂ ਚਾਚੇ ਭਤੀਜੇ ਦੀ ਸਰਕਾਰ ਸੀ ਅਤੇ ਉਨ੍ਹਾਂ ਨੇ ਚਾਚਾ ਚਲਦਾ ਕਰ ਦਿੱਤਾ ਹੈ ਭਤੀਜੇ ਨੂੰ ਨਵਜੋਤ ਸਿੰਘ ਸਿੱਧੂ ਚਲਦਾ ਕਰ ਦੇਣਗੇ।
ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਦੇ ਖਿਲਾਫ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਸ ਤੋਂ ਬਾਅਦ ਇਹ ਹਾਟ ਸੀਟ ਬਣੀ ਹੋਈ ਹੈ। ਹੁਣ ਇੱਥੇ ਦੇ ਚੋਣ ਨਤੀਜੇ ਕੀ ਰਹਿੰਦੇ ਹਨ ਅਤੇ ਬੁਲਾਰੀਆ ਦੇ ਇਸ ਬਿਆਨ *ਤੇ ਅਕਾਲੀ ਦਲ ਜਾਂ ਕੈਪਟਨ ਅਮਰਿੰਦਰ ਸਿੰਘ ਕੀ ਬਿਆਨ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Please follow and like us:

Similar Posts