ਪੰਜਾਬ ਦੀ ਸਿਆਸਤ ‘ਤੇ ਆਧਾਰਿਤ ਇਕ ਪੰਜਾਬੀ ਫਿਲਮ ਅੰਮ੍ਰਿਤਸਰ ਵਿੱਚ ਰਿਲੀਜ਼ ਕੀਤੀ ਗਈ, ਜਿੱਥੇ ਅਦਾਕਾਰਾਂ ਦੇ ਨਾਲ ਪੰਜਾਬ ਦੇ ਲੀਡਰ ਵੀ ਫ਼ਿਲਮ ਦੇਖਣ ਪਹੁੰਚੇ | ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ‘ਕੁੰਵਰ ਵਿਜੇ ਪ੍ਰਤਾਪ ਸਿੰਘ’ ਵੀ ਇਹ ਫ਼ਿਲਮ ਦੇਖਣ ਪਹੁੰਚੇ, ਜਿੱਥੇ ਫ਼ਿਲਮ ਦੇਖਣ ਤੋਂ ਬਾਅਦ ਇੱਕ ਵਾਰ ਫਿਰ ਓਹਨਾਂ ਨੇ ਸਿਸਟਮ ਤੇ ਉਂਗਲ ਚੁੱਕੀ ਉਹਨਾਂ ਨੇ ਕਿਹਾ ਕਿ “ਸਿਸਟਮ ਦੀਆਂ ਇਨ੍ਹਾਂ ਨਾਕਾਮੀਆਂ ਤੋਂ ਤੰਗ ਆ ਕੇ ਉਹਨਾਂ ਨੇ ਆਈ.ਪੀ.ਐਸ ਦੀ ਨੌਕਰੀ ਛੱਡੀ ਸੀ ਤੇ ਹਾਲੇ ਵੀ ਸਿਸਟਮ ਨਾਲ ਉਹਨਾਂ ਦੀ ਲੜਾਈ ਜਾਰੀ ਹੈ | ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਲਈ ਬਿਆਨ ਦਿੱਤਾ ਕਿ ਪੁਲਿਸ ਦਾ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਜੋ ਆਰਡਰ ਆਉਂਦੇ ਨੇ ਉਹ ਉੱਪਰੋਂ ਹੀ ਆਉਂਦੇ ਹਨ |
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸਿਸਟਮ ਦਾ ਹਿੱਸਾ ਨਹੀਂ ਰਹੇ ਪਰ ਓਹਨਾ ਨੇ ਸਿਸਟਮ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ ਅਤੇ ਸਿਸਟਮ ਨੂੰ ਦੇਖਦੇ ਹੀ ਮਿਤੀ 30 ਅਪ੍ਰੈਲ 2021 ਨੂੰ ਉਹਨਾਂ ਨੇ ਆਈਪੀਐਸ ਦੀ ਨੌਕਰੀ ਛੱਡੀ ਸੀ | ਉਹਨਾਂ ਦਾ ਕਹਿਣਾ ਹੈ ਸਿਸਟਮ ਨੂੰ ਬਦਲਣਾ ਪਵੇਗਾ ਜਿਸ ਲਈ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਰ ਇਹ ਲੜਾਈ ਲੰਬੀ ਹੈ | ਵਿਜੇ ਪ੍ਰਤਾਪ ਨੇ ਆਪਣੇ ਸ਼ਬਦਾਂ ‘ਚ ਇਜ਼ਾਫ਼ਾ ਕਰਦੇ ਹੋਏ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਹੁੰਦਾ ਪੁਲਿਸ ਨੂੰ ਤਾਂ ਦਿਸ਼ਾ ਨਿਰਦੇਸ਼ ਚਾਹੀਦੇ ਹੁੰਦੇ ਨੇ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ ਸਿਸਟਮ ਚਾਹੇ ਤਾ ਚੰਗਾ ਕੰਮ ਕਰਾ ਸਕਦਾ ਹੈ | ਵਿਜੇ ਪ੍ਰਤਾਪ ਨੇ ਕਿਹਾ ਕਿ ਸਿਸਟਮ ਨੂੰ ਠੀਕ ਕਰਨਾ, ਤੇ ਸਿਸਟਮ ਦਾ ਹਿੱਸਾ ਬਣਨਾ ਦੋਵੇਂ ਅਲੱਗ ਚੀਜ਼ਾਂ ਹਨ ਤੇ ਉਹ ਸਿਸਟਮ ਦਾ ਹਿੱਸਾ ਕਦੇ ਨਹੀਂ ਬਣੇ|
ਪੂਰੀ ਖ਼ਬਰ ਵੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ|