ਨਵੀਂ ਦਿੱਲੀ : ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਵੱਡੇ ਐਲਾਨ ਕੀਤੇ ਜਾਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਉਨ੍ਹਾਂ ਵੱਲੋਂ ਕਿਸਾਨਾਂ ਲਈ ਕਈ ਅਹਿਮ ਫੈਸਲੇ ਲਏ ਗਏ ਹਨ।ਕਿਸਾਨਾਂ ਦੀ ਪਹਿਲੀ ਮੰਗ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਵੀ ਨਿਰਮਲਾ ਸੀਤਾਰਮਨ ਵੱਲੋਂ ਐਲਾਨ ਕੀਤਾ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਐੱਮ.ਐੱਸ.ਪੀ. ਲਈ 2.7 ਲੱਖ ਕਰੋੜ ਰੁਪਏ ਦਿੱਤੇ ਜਾਣਗੇ। ਇੱਥੇ ਹੀ ਬੱਸ ਨਹੀਂ ਤੇਲ ਬੀਜਾਂ ਅਤੇ ਕਿਸਾਨ ਡਰੋਨ ਨੂੰ ਉਤਸ਼ਾਹਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੂਰੇ ਦੇਸ਼ ਅੰਦਰ ਰਸਾਇਣ ਮੁਕਤ ਕੁਦਰਤੀ ਖੇਤੀ ਕੀਤੇ ਜਾਣ ਵੱਲ ਵੀ ਧਿਆਨ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਸਕੀਮ ਪੀਪੀਪੀ ਮੋਡ ਰਾਹੀਂ ਸ਼ੁਰੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਆਪਟੀਕਲ ਫਾਈਬਰ ਵੀ ਪਿੰਡਾਂ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਕੇਨ ਬੇਤਵਾ ਰਿਵਰ ਲੰਿਿਕੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦਾ ਵੀ ਜ਼ਿਕਰ ਕੀਤਾ।ਜਿਸ ਲਈ ਉਨ੍ਹਾਂ ਵੱਲੋਂ 14 ਸੌ ਕਰੋੜ ਰੁਪਏ ਦੀ ਧਨ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ।
ਇਸ ਦੇ ਨਾਲ ਹੀ ਵਿੱਤ ਮੰਤਰੀ ਵੱਲੋਂ ਇਨਕਮ ਟੈਕਸ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਨਕਮ ਟੈਕਸ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ।ਜਿਸ ਤਹਿਤ ਟੈਕਸਦਾਤਾ ਨੂੰ ਅਪਡੇਟ ਰਿਟਰਨ ਫਾਈਲ ਕਰਨ ਦਾ ਮੌਕਾ ਮਿਲੇਗਾ।
ਕੇਂਦਰ ਦੇ ਬਰਾਬਰ ਰਾਜ ਦੇ ਕਰਮਚਾਰੀਆਂ ਲਈ NPS ਵਿੱਚ ਛੋਟ
ਸਟਾਰਟਅੱਪਸ ਲਈ ਟੈਕਸ ਛੋਟ 31 ਮਾਰਚ, 2023 ਤੱਕ ਵਧਾ ਦਿੱਤੀ ਗਈ ਹੈ
ਵਰਚੁਅਲ ਡਿਜੀਟਲ ਸੰਪਤੀ ਟ੍ਰਾਂਸਫਰ ‘ਤੇ 30% ਟੈਕਸ
ਕ੍ਰਿਪਟੋ ਗਿਫਟ ਕਰਨ ‘ਤੇ ਵੀ ਟੈਕਸ ਲਗਾਇਆ ਜਾਵੇਗਾ
ਕ੍ਰਿਪਟੋ ਦੇ ਟ੍ਰਾਂਸਫਰ ‘ਤੇ ਵੀ ਟੈਕਸ ਲਗਾਇਆ ਜਾਵੇਗਾ
LTCG ‘ਤੇ ਸਰਚਾਰਜ ਨੂੰ 15% ਤੱਕ ਸੀਮਿਤ ਕੀਤਾ ਜਾਵੇਗਾ