ਬਠਿੰਡਾ, : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਖਾਸ ਤੌਰ ’ਤੇ ਉਹਨਾਂ ਦੇ ਸੂਬੇ ਵਿਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕਰੇਗੀ।

ਅਕਾਲੀ ਦਲ ਪ੍ਰਧਾਨ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਭਾਗ ਲੈਣ ਇਥੇ ਆਏ ਸਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਨਾ ਸਿਰਫ ਗੈਰ ਕਾਨੁੰਨੀ ਮਾਇਨਿੰਗ ਨੂੰ ਉਤਸ਼ਾਹਿਤ ਕੀਤਾ ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੁੰ ਪੱਧਰ ਕਰ ਕੇ ਮਾਇਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੁੰ ਇਕੱਠਾ ਕੀਤਾ ਨਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ।

ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਦੀ ਕਰਾਰੀਹਾਰ ਦੀ ਪੇਸ਼ੀਨਗੋਈ ਕੀਤੀ। ਉਹਨਾਂ ਕਿਹਾ ਕਿ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਹਨਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਚੰਨੀ ਭਦੌੜ ਸੀਟ ਤੋਂ ਹਾਰ ਦਾ ਸਾਹਮਣਾ ਕਰਨਗੇ। ਉਹਨਾਂ ਕਿਹਾ ਕਿ 10 ਮਾਰਚ ਨੁੰ ਦੋਹਾਂ ਸੀਟਾਂ ਹਾਰਨ ਤੋਂ ਬਾਅਦ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ।

ਇਕ ਹੋਰ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿਚ ਸਨੱਅਤ ਲਿਆਉਣ ਦਾ ਉਹਨਾਂ ਨੇਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਸਰਦਾਰ ਮਨਪ੍ਰੀਤ ਸਿੰਘ ਬਾਦਲ ਬਾਰੇ ਅਕਾਲੀ ਲੀਡਰਸ਼ਿਪ ਵੱਲੋਂ ਨਰਮ ਰੁੱਖ ਅਪਣਾਉਣ ਬਾਰੇ ਸਾਰੇ ਦੋਸ਼ਾਂ ਨੁੰ ਰੱਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਅਹਿਮ ਹੈ। ਉਹਨਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਨਾਲ ਅਜਿਹੇਅਨੈਤਿਕ ਸਮਝੌਤੇ ਕਰਨ ਨਾਲੋਂ ਮੈਂ ਸਿਆਸਤ ਛੱਡ ਦਿਆਂਗਾ।

ਬਠਿੰਡਾ ਦੇ ਵੋਟਰਾਂ ਨੁੰ ਸਰੂਪ ਚੰਦ ਸਿੰਗਲਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਵਿਚ ਆਬਕਾਰੀ ਤੇ ਕਰ ਮੰਤਰੀ ਹੋਣਗੇ। ਉਹਨਾਂ ਨੇ ਸਨੱਅਤਕਾਰੀਆਂ ਤੇ ਵਪਾਰੀਆਂ ਦੀ ਭਲਾਈ ਵਾਸਤੇ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਸਥਿਰ ਸਰਕਾਰ ਦੇਣ ਲਈ ਅਮਨ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਉਹਨਾਂ ਦੀਆਂ ਉਚ ਤਰਜੀਹਾਂ ਹੋਣਗੀਆਂ।

ਇਕੱਠ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੁੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ਝਾੜੂ ਪਾਰਟੀ ਨੇ ਹੁਣ ਉਹ ਉਮੀਦਵਾਰ ਖੜ੍ਹੇ ਕੀਤੇ ਹਨ ਜਿਹਨਾਂ ਨੁੰ ਹੋਰ ਪਾਰਟੀਆਂ ਨੇ ਠੁਕਰਾ ਦਿੱਤਾ ਹੈ ਜਿਵੇਂ ਕਿ ਉਸਨੇ ਬਠਿੰਡਾ ਦਿਹਾਤੀ ਹਲਕੇ ਤੋਂ ਉਸ ਪਾਰਟੀ ਨੁੰ ਟਿਕਟ ਦਿੱਤੀ ਹੈ ਜਿਸਨੂੰ ਅਕਾਲੀ ਦਲ ਨੇ ਮਾਸੁਮ ਲੋਕਾਂ ਨੁੰ ਲੁੱਟਣ ਦੇ ਦੋਸ਼ਾ ਵਿਚ ਪਾਰਟੀ ਵਿਚੋਂ ਕੱਢਿਆ ਸੀ।

ਸਰਦਾਰ ਬਾਦਲ ਨੇ ਆਪ ਵੱਲੋਂ ਭਗਵੰਤ ਮਾਨ ਨੁੰ ਡੰਮੀ ਚੇਹਰਾ ਬਣਾਉਣ ਦਾ ਭਾਂਡਾ ਭੰਨਦਿਆਂ ਕਿਹਾ ਕਿ ਆਪ ਦਾ ਅਸਲ ਮਨੋਰਥ ਕੇਜਰੀਵਾਲ ਨੁੰ ਮੁੱਖ ਮੰਤਰੀ ਚੇਹਰਾ ਬਣਾਉਣਾ ਹੈ ਤੇ ਪੰਜਾਬੀ ਇਸ ਖੇਡ ਨੁੰ ਸਮਝਦੇ ਹਨ ਤੇ ਉਹ ਆਪ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ।
Ê

ਪ੍ਰੋਗਰਾਮ ਦੌਰਾਨ ਦਰਜਨ ਦੇ ਕਰੀਬ ਯੂਨੀਅਨਾ ਤੇ ਐਸੋਸੀਏਸ਼ਨਾਂ ਨੇ ਆਪਣੇ ਮੰਗ ਪੱਤਰ ਬਾਦਲ ਨੁੰ ਸੌਂਪੇ ਤੇ ਉਹਨਾਂ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਆਉਣ ’ਤੇ ਉਹ ਜੋ ਸੰਭਵ ਹੋ ਸਕੇਗਾ ਉਹਨਾਂ ਵਾਸਤੇ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਿਤ ਗੁਪਤਾ, ਅਮਿਤ ਕਪੂਰ ਤੇ ਬਲਕਾਰ ਬਰਾੜ ਵੀ ਹਾਜ਼ਰ ਸਨ।

Please follow and like us:

Similar Posts