ਕਾਂਗਰਸੀ ਵਿਧਾਇਕ ਤੇ ਝੂਠੇ ਕੇਸ ‘ਚ ਫਸਾਉਣ ਦੇ ਲੱਗੇ ਆਰੋਪ |
Ferozpur : ਸੂਬੇ ਦੇ ਅੰਦਰ ਜਿਥੇ ਲਾਅ ਐਂਡ ਆਰਡਰ ਦੀ ਸਤਿਥੀ ਲਗਾਤਾਰ ਵਿਗੜਦੀ ਜਾ ਰਹੀ ਹੈ , ਉਥੇ ਹੀ ਕਾਂਗਰਸੀ ਆਗੂ ਵਲੋਂ ਨਜ਼ਾਇਜ਼ ਪਰਚੇ ਦਰਜ਼ ਕਰਵਾਉਣ ਦਾ ਮਾਮਲਾ ਵੀ ਜ਼ੋਰਾਂ ਤੇ ਚੱਲ ਰਿਹਾ ਹੈ |
ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਕਿਸਾਨ ਜਥੇਬੰਦੀ ਅਤੇ ਪੁਲਿਸ ਪ੍ਰਸਾਸ਼ਨ ਆਮੋ ਸਾਹਮਣੇ ਨਜ਼ਰ ਆਈਆਂ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਿਆਸੀ ਸ਼ਹਿ ਤੇ ਉਹਨਾਂ ਦੇ ਇਕ ਸਾਥੀ ਤੇ ਨਜ਼ਾਇਜ਼ ਤੌਰ ਤੇ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਗਿਆ | ਜਿਸ ਦੀ ਇਕ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਕੀਤੀ ਗਈ ਹੈ | ਉਹਨਾਂ ਨੇ ਕਿਹਾ ਕਿ ਜਿਸ ਦਿਨ ਬਲਜਿੰਦਰ ਸਿੰਘ ਉੱਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ , ਉਸ ਦਿਨ ਉਹ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਦੇ ਵਿਚ ਸੀ ਅਤੇ ਉਸਦਾ ਚਲਾਨ ਵੀ ਉਥੇ ਹੋਇਆ ਸੀ , ਜਿਸ ਦਾ ਸਬੂਤ ਵੀ ਉਸ ਦੇ ਕੋਲ ਹੈ | ਪਰ ਪੁਲਿਸ ਵੱਲੋਂ ਬੇਵਜ੍ਹਾ ਪਰਚੇ ਦਰਜ ਕੀਤੇ ਗਏ ਹਨ , ਜਿਸਦਾ ਉਹ ਵਿਰੋਧ ਕਰਦੇ ਹਨ |
ਉਹਨਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਇਹ ਝੂਠੇ ਪਰਚੇ ਨੂੰ ਤੁਰੰਤ ਰੱਧ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਸੰਗਰਸ਼ ਹੋਰ ਤੇਜ਼ ਕਰਨਗੇ |