ਅੱਜ ਸਵੇਰੇ ਗਿਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡਿੰਗ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰਿਕੇ ਕਲਾ ਕਿਸੇ ਕੰਮ ਵਲੋਂ ਪੁੱਜੇ ਤਾਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਨ੍ਹਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਅਤੇ ਉਹਨਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕਰ ਨਾਰੇਬਾਜੀ ਕੀਤੀ |
ਜਿਕਰ ਯੋਗ ਹੈ ਕਿ ਪਿਛਲੇ ਲੰਬੇ ਸਮੇ ਤੋਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਪੂਰੇ ਭਾਰਤ ਦੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਲੀ ਦੇ ਬਾਰਡਰਾਂ ਉੱਤੇ ਡੱਟੇ ਹੋਏ ਹਨ, ਪਰ ਹੁਣ ਤੱਕ ਕੇਂਦਰ ਸਰਕਾਰ ਕਨੂੰਨ ਰੱਦ ਕਰਣ ਦਾ ਨਾਮ ਨਹੀ ਲੈ ਰਹੀ | ਇਸ ਦੇ ਚਲਦੇ ਕਿਸਾਨਾਂ ‘ਚ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ | ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਕਿਸੇ ਵੀ ਰਾਜਨਿਤਕ ਪਾਰਟੀ ਦਾ ਕੋਈ ਵੀ ਨੇਤਾ ਚਾਹੇ ਉਹ ਸੰਸਦ ਜਾ ਵਿਧਾਇਕ , ਚਾਹੇ ਜਿਲਾ ਲੇਵਲ ਉੱਤੇ ਨੇਤਾ ਹੋਣ , ਨੂੰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਪਰਵੇਸ਼ ਨਹੀ ਕਰਣ ਦਿੱਤਾ ਜਾਵੇਗਾ | ਇਸ ਲਈ ਅੱਜ ਫਿਰ ਦੂਜੀ ਵਾਰ ਰਾਜਾ ਵੜਿੰਗ ਦਾ ਪਿੰਡ ਵਿੱਚ ਆਉਣ ਉੱਤੇ ਵਿਰੋਧ ਕੀਤਾ ਗਿਆ |
ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਦਿਨੀ ਪਿੰਡ ਵਿੱਚ ਹੋਈ ਮੌਤ ਦਾ ਅਫ਼ਸੋਸ ਕਰਨ ਲਈ ਵਿਧਾਇਕ ਰਾਜਾ ਵੜਿੰਗ ਪਿੰਡ ਪੁੱਜੇ ਸਨ | ਇਸ ਗੱਲ ਦਾ ਪਤਾ ਕਿਸਾਨਾਂ ਨੂੰ ਲਗਾ ਤਾਂ ਉਹਨਾਂ ਵਲੋਂ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ |